ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨਾਲ ਸਿਆਟਲ ਸੋਚ ਸੈਂਟਰ ਦੇ ਕਾਰਕੁਨਾਂ ਦੀ ਮੀਟਿੰਗ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਬੋਥਲ ਦੇ ‘ਸੋਚ ਸੈਂਟਰ’ ਦੇ ਵਾਲੰਟੀਅਰਾਂ ਦੀ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨਾਲ ਸਿਆਟਲ ਵਿਚ ਅਹਿਮ ਮੀਟਿੰਗ ਹੋਈ, ਜਿਥੇ ਔਰਤਾਂ ਦੀ ਬਿਹਤਰੀ ਅਤੇ ਜਬਰ ਜਨਾਹ ਦਾ ਸ਼ਿਕਾਰ ਹੋਈਆਂ ਔਰਤਾਂ ਸਬੰਧੀ ਵਿਚਾਰ-ਵਟਾਂਦਰਾ ਹੋਇਆ। ਸਵਾਤੀ ਮਾਲੀਵਾਲ ਨੇ ਦੱਸਿਆ ਕਿ ਦਿੱਲੀ ‘ਚ ਜਬਰ ਜਨਾਹ ਦਾ ਸ਼ਿਕਾਰ ਹੋਈਆਂ ਔਰਤਾਂ ਅਤੇ ਔਰਤਾਂ ਨਾਲ ਵਧੀਕੀਆਂ ਸਬੰਧੀ ਸ਼ਿਕਾਇਤਾਂ ਤੇ ਫੋਨ ਕਮਿਸ਼ਨ ਦਫਤਰ ਆਉਂਦੇ ਹਨ, ਜਿਨ੍ਹਾਂ ਦਾ ਆਪਣੇ ਪੱਧਰ ‘ਤੇ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਜਨੀਤਕ ਤੇ ਪ੍ਰਸ਼ਾਸਨੀ ਲੋਕਾਂ ਵੱਲੋਂ ਖੜ੍ਹੀਆਂ ਕੀਤੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਰਦੁਆਰਾ ਬੋਥਲ ਸੋਚ ਸੈਂਟਰ ਦੇ ਕਾਰਕੁਨਾਂ ਵੱਲੋਂ ਇਸ ਵਰਤਾਰੇ ਦੀ ਨਿੰਦਾ ‘ਤੇ ਚਿੰਤਾ ਕੀਤੀ ਗਈ। ਸੋਚ ਸੈਂਟਰ ਦੇ ਵਾਲੰਟੀਅਰ ਬਲਵੰਤ ਸਿੰਘ ਔਲਖ ਤੇ ਸੁਖਚੈਨ ਸਿੰਘ ਸੰਧੂ ਨੇ ਮਾਲੀਵਾਲ ਨੂੰ ਭਰੋਸਾ ਦਿਵਾਇਆ ਕਿ ਸੋਚ ਸੈਂਟਰ ਦੇ ਕਾਰਕੁਨ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਨ।

Be the first to comment

Leave a Reply