ਟਰੰਪ ਦੀ ਇਤਰਾਜ਼ਯੋਗ ਟਿੱਪਣੀ ਖਿਲਾਫ ਸੜਕਾਂ ‘ਤੇ ਉ੍ਨਤਰੇ ਲੋਕ

ਨਿਊਯਾਰਕ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਸਲੀ ਟਿੱਪਣੀ ਖਿਲਾਫ ਸੈਂਕੜਿਆਂ ਦੀ ਗਿਣਤੀ ‘ਚ ਹੈਤੀ ਮੂਲ ਦੇ ਅਮਰੀਕੀ ਲੋਕਾਂ ਦੇ ਟਾਈਮਜ਼ ਸਕਵਾਇਰ ‘ਤੇ ਜਲੂਸ ਕੱਢਿਆ। ਸੋਮਵਾਰ ਨੂੰ ਹੋਏ ਪ੍ਰਦਰਸ਼ਨ ‘ਚ ਡੈਮੋਕਰੇਟਿਕ ਪਾਰਟੀ ਦੇ ਮੇਅਰ ਬਿਲ ਡੀ ਬਲੈਸੀਓ ਨੇ ਵੀ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ‘ਚ ਹੈਤੀ ਦੇਸ਼ ਦੇ ਝੰਡੇ ਨਾਲ ਸ਼ਾਂਤੀ, ਪਿਆਰ, ਸ਼ਕਤੀ ਤੇ ਸੁਪਨੇ ਦੇ ਸੰਦੇਸ਼ ਦਿੰਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।ਪੁਲਸ ਨੇ ਪਹਿਲਾਂ ਤੋਂ ਤੈਅ ਥਾਂ ਤੋਂ ਹਟ ਕੇ ਜਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਤਾਕਤ ਦੀ ਵਰਤੋਂ ਕਰਕੇ ਰੋਕਿਆ। ਦੱਸਣਯੋਗ ਹੈ ਕਿ ਟਰੰਪ ਨੇ ਹੁਣੇ ਜਿਹੇ ਇਮੀਗਰੇਸ਼ਨ ਨੀਤੀ ‘ਤੋ ਬੋਲਦੇ ਹੋਏ ਅਫਰੀਕੀ ਦੇਸ਼ਾਂ ਲਈ ‘ਸ਼ਿਟਹੋਲ’ ਸ਼ਬਦ ਦੀ ਵਰਤੋਂ ਕੀਤੀ ਸੀ। ਟਰੰਪ ਨੇ ਸਵਾਲ ਚੁੱਕਿਆ ਸੀ ਅਸੀਂ ਅਮਰੀਕਾ ‘ਚ ਨਾਰਵੇ ਵਰਗੇ ਦੇਸ਼ਾਂ ਦੀ ਥਾਂ ਗੰਦੇ ਅਫਰੀਕੀ ਦੇਸ਼ਾਂ ਤੋਂ ਕਿਉਂ ਲੋਕਾਂ ਨੂੰ ਆਉਣ ਦਿੰਦੇ ਹਾਂ। ਹਾਲਾਂਕਿ ਬੈਠਕ ‘ਚ ਮੌਜੂਦ ਰਿਪਬਲਿਕਨ ਸੈਨੇਟਰਾਂ ਨੇ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਅਜਿਹੀ ਕੋਈ ਟਿੱਪਣੀ ਨਹੀਂ ਕੀਤੀ ਸੀ ਅਤੇ ਉਸ ਨਸਲੀ ਨਹੀਂ ਸਨ।

Be the first to comment

Leave a Reply