ਟਰੰਪ ਦਾ ਫ਼ੈਸਲਾ ਗਲਤ ਤੇ ਬੇਰਹਿਮ: ਓਬਾਮਾ

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ‘ਡਾਕਾ’ ਰੱਦ ਕਰਨ ਬਾਰੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ‘ਗਲਤ’, ‘ਆਤਮਘਾਤੀ’ ਅਤੇ ‘ਬੇਰਹਿਮ’ ਦੱਸਿਆ ਹੈ। ਉਨ੍ਹਾਂ ਕਿਹਾ, ‘ਇਨ੍ਹਾਂ ਜਵਾਨ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਕਿਉਂਕਿ ਉਨ੍ਹਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ। ਇਹ ਆਤਮਘਾਤੀ ਹੈ ਕਿਉਂਕਿ ਉਹ ਨਵੇਂ ਕਾਰੋਬਾਰ ਸ਼ੁਰੂ ਕਰਨ ਤੋਂ ਇਲਾਵਾ ਸਾਡੀਆਂ ਲੈਬਾਂ ਵਿੱਚ ਸਟਾਫ ਤੇ ਫ਼ੌਜ ‘ਚ ਭਰਤੀ ਹੋ ਕੇ ਸੇਵਾ ਕਰਨਾ ਚਾਹੁੰਦੇ ਹਨ। ਇਹ ਜ਼ਾਲਮਾਨਾ ਫ਼ੈਸਲਾ ਹੈ।

Be the first to comment

Leave a Reply