ਟਰੰਪ ਦਾ ਨਵਾਂ ਪੈਂਤੜਾ: ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਨਾਲ ਗੱਲਬਾਤ ਕਰਨ ਦੀ ਹਾਮੀ ਭਰ ਦਿੱਤੀ

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਅਚਾਨਕ ਇਹ ਕਹਿ ਦਿੱਤਾ ਹੈ ਕਿ ਉਹ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਇਕ ਮੀਡੀਆ ਚੈਨਲ ਦੀ ਰਿਪੋਰਟ ਦੇ ਅਨੁਸਾਰ ਕੈਂਪ ਡੇਵਿਡ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਵਿੱਚ ਟਰੰਪ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਉਹ ਕਿਮ ਨਾਲ ਗੱਲਬਾਤ ਕਰਨਾ ਚਾਹੁਣਗੇ? ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਤੁਸੀਂ ਜਾਣਦੇ ਹੋ ਕਿ ਇਸ ਮੁੱਦੇ ਉੱਤੇ ਸਾਡਾ ਰੁਖ਼ ਕੀ ਹੈ। ਅਸੀਂ ਆਪਣੀ ਗੱਲ ਉੱਤੇ ਬਿਲਕੁਲ ਕਾਇਮ ਹਾਂ, ਪਰ ਮੈਂ ਇਸ ਲਈ ਕਿਮ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਮੈਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ।’ ਇਹ ਪੁੱਛੇ ਜਾਣ ਉੱਤੇ ਕਿ ਕੀ ਉਹ ਕਿਮ ਜੋਗ ਨਾਲ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ ਹਨ, ਟਰੰਪ ਨੇ ਕਿਹਾ ਕਿ ‘ਮੈਂ ਇਹ ਬਿਲਕੁਲ ਨਹੀਂ ਕਿਹਾ’।
ਡੋਨਾਲਡ ਟਰੰਪ ਨੇ ਕਿਹਾ ਕਿ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਹੁਣ ਆਗਾਮੀ ਪਿਓਂਗਯਾਂਗ ਸਰਦ ਰੁੱਤ ਉਲੰਪਿਕ ਖੇਡਾਂ ਬਾਰੇ ਗੱਲਬਾਤ ਕਰ ਰਹੇ ਹਨ, ਇਹ ਇਕ ਵੱਡੀ ਸ਼ੁਰੂਆਤ ਹੈ। ਜੇ ਮੈਂ ਇਸ ਵਿੱਚ ਸ਼ਾਮਿਲ ਨਹੀਂ ਹੁੰਦਾ ਤਾਂ ਉਹ ਇਸ ਸਮੇਂ ਉਲੰਪਿਕ ਬਾਰੇ ਵਿੱਚ ਗੱਲਬਾਤ ਨਾ ਕਰ ਰਹੇ ਹੁੰਦੇ। ਟਰੰਪ ਨੇ ਕਿਹਾ ਕਿ ਕਿਮ ਜਾਣਦਾ ਹੈ ਕਿ ਮੈਂ ਫ਼ਜ਼ੂਲ ਗੱਲਾਂ ਨਹੀਂ ਕਰਦਾ, ਉਹ ਇਸ ਨੂੰ ਸਮਝਦਾ ਹੈ।

Be the first to comment

Leave a Reply