ਜੇ.ਜੇ. ਸਿੰਘ ਨੇ ਅਮਰੀਕਾ ‘ਚ ਗੱਡੇ ਝੰਡੇ, ਮਿਲਿਆ ਸਭ ਤੋਂ ਵੱਡਾ ਸਨਮਾਨ

ਵਾਸ਼ਿੰਗਟਨ : ਅਮਰੀਕਾ ਵਿਚ ਇਸ ਸਾਲ ਦੇ ਕੌਮੀ ਭਾਸ਼ਨ ਅਤੇ ਬਹਿਸ ਟੂਰਨਾਮੈਂਟ ਦਾ ਜੇਤੂ ਸਿੱਖ ਵਿਦਿਆਰਥੀ ਬਣਿਆ ਜਿਸ ਨੇ ਬਿਹਤਰੀਨ ਬੁਲਾਰੇ ਵਜੋਂ ਅਪਣੀ ਕਾਬਲੀਅਤ ਸਾਬਤ ਕਰ ਕੇ ਦੁਨੀਆਂ ਭਰ ਵਿਚ ਨਾਮਣਾ ਖੱਟਿਆ।ਜੇ.ਜੇ. ਸਿੰਘ ਕਪੂਰ ਨਾਮ ਦੇ ਸਿੱਖ ਵਿਦਿਆਰਥੀ ਨੇ ਸਮਾਜਕ ਮੁੱਦੇ ‘ਤੇ ਆਧਾਰਤ ‘ਲੈਟਸ ਡਾਂਸ’ ਸਿਰਲੇਖ ਵਾਲਾ ਭਾਸ਼ਨ ਖ਼ੁਦ ਤਿਆਰ ਕੀਤਾ ਸੀ।ਜੇ.ਜੇ. ਸਿੰਘ ਕਪੂਰ ਨੇ ਅਪਣੇ ਭਾਸ਼ਨ ਵਿਚ ਕਿਹਾ, ”ਮੈਂ ਮਹਿਸੂਸ ਕੀਤਾ ਹੈ ਕਿ ਬਾਲੀਵੁੱਡ ਫ਼ਿਲਮਾਂ ਦੀ ਕਹਾਣੀ ਸਿਰਫ਼ ਇਕ ਕਹਾਣੀ ਹੀ ਹੁੰਦੀ ਹੈ ਜਿਸ ਦਾ ਅਸਲੀਅਤ ਨਾਲ ਦੂਰ-ਦੂਰ ਦਾ ਵਾਹ-ਵਾਸਤਾ ਨਹੀਂ ਹੁੰਦਾ।

ਅਸੀ ਅਫ਼ਸਾਨੇ ਬਿਆਨ ਕਰਨ ਵਾਲੇ ਸਮਾਜ ਨਾਲ ਸਬੰਧਤ ਹਾਂ। ਅਸੀ ਕਹਾਣੀਆਂ ਵਿਚ ਅਪਣੇ-ਆਪ ਨੂੰ ਸ਼ਾਮਲ ਕਰ ਕੇ ਅਪਣੇ ਗੁੰਝਲਦਾਰ ਅਤੇ ਭੂੰਬਲਭੂਸੇ ਵਾਲੇ ਤਜਰਬੇ ਸਾਂਝੇ ਕਰਦੇ ਹਾਂ ਪਰ ਸਮੱਸਿਆ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਸਾਡੀ ਅਸਲੀਅਤ ਅਫ਼ਸਾਨੇ ਨਾਲ ਮੇਲ ਨਹੀਂ ਖਾਂਦੀ।”ਆਇਓਵਾ ਸੂਬੇ ਦੇ ਵੈਸਟ ਡੈਸ ਮੋਇਨਜ਼ ਵਿਖੇ ਵੈਲੀ ਹਾਈ ਸਕੂਲ ਦੇ ਵਿਦਿਆਰਥੀ ਜੇ.ਜੇ. ਸਿੰਘ ਕਪੂਰ ਨੇ 9/11 ਦੇ ਹਮਲੇ ਪਿੱਛੋਂ ਪਛਾਣ ਦੇ ਭੁਲੇਖੇ ਕਾਰਨ ਸਿੱਖਾਂ ਨਾਲ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ।ਉਸ ਨੇ ਕਿਹਾ, ”11 ਸਤੰਬਰ 2011 ਨੂੰ ਮੇਰੀ ਉਮਰ ਛੋਟੀ ਸੀ ਅਤੇ ਸਾਡਾ ਪਰਿਵਾਰ ਖ਼ਬਰਾਂ ਵੇਖ ਰਿਹਾ ਸੀ ਮੈਨੂੰ ਮਹਿਸੂਸ ਹੋਇਆ ਕਿ ਮੈਂ ਟੀਵੀ ‘ਤੇ ਅਪਣੇ ਪਿਤਾ ਦੀ ਤਸਵੀਰ ਵੇਖੀ ਹੈ।

Be the first to comment

Leave a Reply