ਜਸਪਾਲ ਸਿੰਘ ਸਹੋਤਾ ਨੇ ਪਿਕਸ ਨੂੰ 20 ਹਜ਼ਾਰ ਦਾ ਚੈਕ ਭੇਂਟ ਕੀਤਾ

ਵੈਨਕੂਵਰ- (ਗਿਆਨ ਸਿੰਘ ਕੋਟਲੀ) ਲੋਕ ਭਲਾਈ ਨੂੰ ਸਮਰਪਿਤ ਇੰਡੋ ਕਨੇਡੀਅਜ਼ ਦੀ ਨਾਮਵਰ ਸੰਸਥਾ ਪਿਕਸ (ਪਰੌਗਰੈੱਸਿਵ ਇੰਟਰਕਲਚਰਲ ਸਰਵਸਿਜ਼ ਸੁਸਾਇਟੀ) ਵਲੋਂ ਫਰੇਜ਼ਰ ਵਿਊ ਹਾਲ ਵੈਨਕੂਵਰ ਵਿਖੇ 16 ਸਤੰਬਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਹੜਾ ਕਿ ਕਲੋਵਰਡੇਲ ਦੇ ਇਲਾਕੇ ਵਿਖੇ ਬਜ਼ੁਰਗਾਂ ਲਈ ਨਵੇਂ ਬਣਾਏ ਜਾ ਰਹੇ ਸੇਵਾ-ਘਰ (ਡਾਈਵਰਸਿਟੀ ਵਿਲੇਜ ਪਰਾਜੈਕਟ) ਨੂੰ ਸਮਰਪਤ ਸੀ । ਇਸ ਸ੍ਰਬ ਸਾਂਝੇ ਸਮਾਗਮ ਵਿਖੇ 700 ਤੋਂ ਵੀ ਵਧ ਨਾਮਵਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਤੇ ਲੋਕ ਸੇਵਾ ਨੂੰ ਸਮਰਪਤ ਇਸ ਯੋਜਨਾ ਦੀ ਸਫਲਤਾ ਲਈ ਬੇਅੰਤ ਮਾਇਆ ਵੀ ਅਰਦਾਸ ਕਰਾਈ । ਇਸ ਸੇਵਾ ਵਿਚ ਹਿੱਸਾ ਪਾਉਣ ਲਈ ਨਨੈਮੋ ਸ਼ਹਿਰ ਦੇ ਨਾਮਵਰ ਸਮਾਜ ਸੇਵੀ ਜਸਪਾਲ ਸਿੰਘ ਸਹੋਤਾ ਆਪਣੀ ਸਰਦਾਰਨੀ ਸਮੇਤ ਖਾਸ ਤੌਰ ਤੇ ਪੁੱਜੇ ਤੇ ਉਹਨਾਂ ਨੇ ਪਿਕਸ ਦੇ ਬਾਨੀ ਅਤੇ ਮੁੱਖ ਪ੍ਰਬੰਧਕ ਚਰਨਪਾਲ ਸਿੰਘ ਗਿੱਲ ਨੂੰ 20 ਹਜ਼ਾਰ ਡਾਲਰ ਦਾ ਚੈੱਕ ਭੇਂਟ ਕੀਤਾ ਅਤੇ ਅਜਿਹੇ ਸੇਵਾ ਕਾਰਜਾਂ ਲਈ ਹਮੇਸ਼ਾਂ ਸਾਥ ਦੇਣ ਦਾ ਵਿਸ਼ਵਾਸ਼ ਦੁਆਇਆ ।

Be the first to comment

Leave a Reply