ਚੀਨ ਵੱਲੋਂ ਪਾਕਿ ਵਿਦੇਸ਼ ਮੰਤਰੀ ਨੂੰ ਗੱਲਬਾਤ ਦਾ ਸੱਦਾ

ਪੇਈਚਿੰਗ – ੳੳ ਚੋਪੇਬਰਿਕਸ ਮੁਲਕਾਂ ਵੱਲੋਂ ਪਹਿਲੀ ਵਾਰ ਆਪਣੇ ਐਲਾਨਨਾਮੇ ਵਿੱਚ ਪਾਕਿਸਤਾਨ ਆਧਾਰਿਤ ਅਤਿਵਾਦੀ ਜਥੇਬੰਦੀਆਂ ਲਸ਼ਕਰ ਏ ਤੋਇਬਾ ਤੇ ਜੈਸ਼ ਏ ਮੁਹੰਮਦ ਦੇ ਨਾਵਾਂ ਦਾ ਜ਼ਿਕਰ ਕਰਨ ਤੋਂ ਬਾਅਦ ਇਸਲਾਮਾਬਾਦ ਨੂੰ ਸ਼ਾਂਤ ਕਰਨ ਲਈ ਚੀਨ ਨੇ ਅੱਜ ਕਿਹਾ ਹੈ ਕਿ ਇਸ ਵੱਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਵਿਦੇਸ਼ ਮੰਤਰੀ ਮੁਹੰਮਦ ਆਸਿਫ 8 ਸਤੰਬਰ ਨੂੰ ਚੀਨ ਦਾ ਸਰਕਾਰੀ ਦੌਰਾ ਕਰਨਗੇ। ਉਨ੍ਹਾਂ ਦੱਸਿਆ ਕਿ ਚੀਨੀ ਆਗੂ ਆਸਿਫ ਨਾਲ ਮੁਲਾਕਾਤ ਕਰਨਗੇ ਤੇ ਚੀਨ ਦੇ ਵਿਦੇਸ਼ ਮੰਤਰੀ ਉਨ੍ਹਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਚੀਨ ਤੇ ਪਾਕਿਸਤਾਨ ਰਣਨੀਤਕ ਹਿੱਸੇਦਾਰ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ਨੂੰ ਇਸ ਵੱਲੋਂ ਅਤਿਵਾਦੀ ਜਥੇਬੰਦੀਆਂ ਨੂੰ ਸਮਰਥਨ ਦੇਣਾ ਜਾਰੀ ਰੱਖਣ ‘ਤੇ ਨਤੀਜੇ ਭੁਗਤਣ ਦੀ ਚਿਤਾਵਨੀ ਦੇਣ ਤੋਂ ਬਾਅਦ ਇਸਲਾਮਾਬਾਦ ਦੇ ਹੱਕ ‘ਚ ਸਮਰਥਨ ਹਾਸਲ ਕਰਨ ਲਈ ਆਸਿਫ ਵੱਲੋਂ ਚੀਨ, ਰੂਸ, ਤੁਰਕੀ ਤੇ ਇਰਾਨ ਦਾ ਦੌਰਾ ਕਰਨ ਦੀ ਸੰਭਾਵਨਾ ਹੈ।

Be the first to comment

Leave a Reply