ਚੀਨ ਨੇ ਕਸ਼ਮੀਰ ਦਾ ਮਸਲਾ ਹੱਲ ਕਰਨ ਲਈ ਦਿੱਤਾ ਜ਼ੋਰ

ਬੀਜਿੰਗ :: ਡੋਕਲਾਮ ਨੂੰ ਲੈ ਕੇ ਭਾਰਤ ਖਿਲਾਫ਼ ਚੀਨ ਦੇ ਬਿਆਨ ਬਦਸਤੂਰ ਜਾਰੀ ਹੈ। ਇਸ ਵਾਰ ਚੀਨੀ ਵਿਦੇਸ਼ ਮੰਤਰਾਲੇ ਨੇ ਕਸ਼ਮੀਰ ਮੁੱਦੇ ਨੂੰ ਆਪਣਾ ਮੋਹਰਾ ਬਣਾਉਂਦਿਆਂ ਕਿਹਾ ਕਿ ਹਾਲਾਤ ਨੇ ਕੌਮਾਂਤਰੀ ਭਾਈਚਾਰੇ ਦਾ ਧਿਆਨ ਖਿੱਚਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੱਖਣੀ ਏਸ਼ੀਆ ਦੇ ਅਹਿਮ ਦੇਸ਼ ਹਨ। ਕਸ਼ਮੀਰ ‘ਚ ਕੰਟਰੋਲ ਰੇਖਾ ਦੇ ਕੋਲ ਟਕਰਾਅ ਜਾਰੀ ਹੈ। ਇਸ ਤੋਂ ਦੋਵੇਂ ਦੇਸ਼ਾਂ ਬਲਕਿ ਪੂਰੇ ਖੇਤਰ ਦੀਸ਼ਾਂਤੀ ਅਤੇ ਸਥਿਰਤਾ ਨੂੰ ਨੁਕਸਾਨ ਹੈ। ਸ਼ੁਆਂਗ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਦੋਵੇਂ ਪੱਖ਼ ਇਲਾਕੇ ‘ਚ ਤਣਾਅ ਘੱਟ ਕਰਨ ਅਤੇ ਸ਼ਾਂਤੀ ਤੇ ਸਥਿਰਤਾ ਬਣਾਉਣ ‘ਚ ਸਹਾਇਕ ਤੇ ਹੋਰ ਜ਼ਰੂਰੀ ਕਦਮ ਚੁੱਕਣਗੇ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਸੁਧਾਰਨ ‘ਚ ਚੀਨ ਰਚਨਾਤਮਕ ਭੂਮਿਕਾ ਨਿਭਾਉਣ ਦਾ ਚਾਹਵਾਨ ਹੈ।ਗੌਰਤਲਬ ਹੈ ਕਿ ਡੋਕਲਾਮ ਦੇ ਮੁੱਦੇ ‘ਤੇ ਭਾਰਤ ਅਤੇ ਚੀਨ ਦਰਮਿਆਨ ਤਣਾਅ ਵਾਲਾ ਮਾਹੌਲ ਹੈ।ਇਸ ਤੋਂ ਪਹਿਲਾਂ ਚੀਨ ਦੇ ਇੱਕ ਸਰਕਾਰੀ ਅਖ਼ਬਾਰ ਦੀ ਸੰਪਾਦਕੀ ‘ਚ ਸਾਫ਼ ਸਾਫ਼ ਧਮਕੀ ਦਿੰਦਿਆਂ ਲਿਖਿਆ ਗਿਆ ਸੀ ਕਿ ਹਾਲਾਤ ਹੋਰ ਵਿਗੜ ਜਾਣਗੇ ਅਤੇ ਭਾਰਤ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ, ਉਹ ਡੋਕਲਾਮ ਤੋਂ ਆਪਣੀ ਫੌਜ ਹਟਾ ਲਵੇ। ਅਖ਼ਬਾਰ ‘ਚ ਲਿਖਿਆ ਗਿਆ ਕਿ ਬੀਜਿੰਗ ਆਪਣੀ ਖੇਤਰੀ ਹਕੂਮਤ ਦੇ ਮਾਮਲੇ ‘ਚ ਕਿਸੇ ਤਰਾਂ ਦਾ ਕੋਈ ਸਮਝੌਤਾ ਨਹੀਂ ਕਰੇਗਾ। ਉਧਰ ਚੀਨੀ ਸਰਕਾਰ ਦੇ ਮੁੱਖ ਪੱਤਰ ਮੰਨੇ ਪ੍ਰਮੰਨੇ ਪੀਪਲਜ਼ ਡੇਲੀ ਨੇ ਵੀ ਮੰਗਲਵਾਰ ਨੂੰ ਆਪਣੀ ਸੰਪਾਦਕੀ ਪੰਨੇ ‘ਤੇ 22 ਸਤੰਬਰ 1962 ‘ਚ ਛਪੀ ਇੱਕ ਭੜਕਾਊ ਸੰੰਪਾਦਕੀ ਨੂੰ ਮੁੜ ਤੋਂ ਪ੍ਰਕਾਸ਼ਿਤ ਕੀਤਾ ਹੈ।

Be the first to comment

Leave a Reply