ਚੀਨ ਤੋਂ ਆਜ਼ਾਦ ਹੋਣਾ ਨਹੀਂ ਚਾਹੁੰਦਾ ਤਿੱਬਤ : ਦਲਾਈ ਲਾਮਾ

ਤਿੱਬਤ— ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਨੇ ਕਿਹਾ ਕਿ ਤਿੱਬਤ ਚੀਨ ਤੋਂ ਸੁਤੰਤਰਤਾ ਨਹੀਂ ਬਲਕਿ ਵਿਕਾਸ ਚਾਹੁੰਦਾ ਹੈ। ਦਲਾਈ ਲਾਮਾ ਨੇ ਕਿਹਾ ਕਿ ਚੀਨ ਤੇ ਤਿੱਬਤ ਦੇ ਨੇੜਲੇ ਸਬੰਧ ਰਹੇ ਹਨ, ਹਾਲਾਂਕਿ ਕਦੀ-ਕਦੀ ਦੋਵਾਂ ਵਿਚਕਾਰ ਸੰਘਰਸ਼ ਵੀ ਹੋਇਆ ਹੈ। ਉਨ੍ਹਾਂ ਨੇ ਇੰਡੀਅਨ ਚੈਂਬਰ ਆਫ ਕਾਮਰਸ ਵਲੋਂ ਆਯੋਜਿਤ ਗੱਲਬਾਤ ਸੈਸ਼ਨ ‘ਚ ਇਹ ਗੱਲਾਂ ਕਹੀਆਂ।

ਉਨ੍ਹਾਂ ਕਿਹਾ ਕਿ ਅਤੀਤ ਨਿਕਲ ਗਿਆ ਹੈ ਤੇ ਸਾਨੂੰ ਭਵਿੱਕ ਵੱਲ ਧਿਆਨ ਦੇਣਾ ਚਾਹੀਦਾ ਹੈ। ਤਿੱਬਤੀ ਚੀਨ ਦੇ ਨਾਲ ਰਹਿਣਾ ਚਾਹੁੰਦੇ ਹਨ। ਅਸੀਂ ਸੁਤੰਰਤਾ ਨਹੀਂ ਮੰਗ ਰਹੇ, ਅਸੀਂ ਚੀਨ ਦੇ ਨਾਲ ਰਹਿਣਾ ਚਾਹੁੰਦੇ ਹਾਂ। ਅਸੀਂ ਵਿਕਾਸ ਚਾਹੁੰਦੇ ਹਾਂ। ਚੀਨ ਨੂੰ ਤਿੱਬਤੀ ਸੰਸਕ੍ਰਿਤੀ ਤੇ ਵਿਰਾਸਤ ‘ਤੇ ਮਾਣ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਤਿੱਬਤ ਦੀ ਵੱਖਰੀ ਸੰਸਕ੍ਰਿਤੀ ਤੇ ਇਕ ਅਲੱਗ ਲਿੱਪੀ ਹੈ। ਚੀਨੀ ਜਨਤਾ ਆਪਣੇ ਦੇਸ਼ ਨੂੰ ਪਿਆਰ ਕਰਦੀ ਹੈ। ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ। ਕੋਈ ਵੀ ਚੀਨੀ ਨਾਗਰਿਕ ਇਸ ਗੱਲ ਨੂੰ ਨਹੀਂ ਸਮਝਦਾ ਹੈ ਕਿ ਪਿਛਲੇ ਕੁਝ ਦਹਾਕਿਆਂ ‘ਚ ਕੀ ਹੋਇਆ। ਪਿਛਲੇ ਕੁਝ ਸਾਲਾਂ ‘ਚ ਦੇਸ਼ ਬਦਲਿਆ ਹੈ। ਉਨ੍ਹਾਂ ਕਿਹਾ ਕਿ ਚੀਨ ਦੇ ਦੁਨੀਆ ਨਾਲ ਸ਼ਾਮਲ ਹੋਣ ਦੇ ਮੱਦੇਨਜ਼ਰ ਇਸ ‘ਚ ਪਹਿਲਾਂ ਦੀ ਤੁਲਨਾ ‘ਚ 40 ਤੋਂ 50 ਫੀਸਦੀ ਬਦਲਾਅ ਹੋਇਆ ਹੈ।

Be the first to comment

Leave a Reply