ਇਸ ਦੇਸ਼ ‘ਚ ਭਾਰਤੀ ਫੌਜ ਨੇ ਕੀਤਾ ਕਮਾਲ, ਦੁਨੀਆ ‘ਚ ਚਰਚਾ

ਸੰਯੁਕਤ ਰਾਸ਼ਟਰ- ਦੱਖਣੀ ਸੂਡਾਨ ਵਿੱਚ ਯੂ ਐਨ ਸ਼ਾਂਤੀ ਸੈਨਾ (ਯੂ ਐੱਨ ਐੱਸ ਆਈ ਐੱਸ ਐੱਸ) ਦੇ ਭਾਰਤੀ ਫੌਜੀਆਂ ਨੇ ਰਿਕਾਰਡ 10 ਦਿਨ ਵਿੱਚ ਇੱਕ ਪੁਲ ਬਣਾਇਆ ਹੈ। ਇਸ ਪੁਲ ਦੇ ਬਣਨ ਨਾਲ ਲੋਕਾਂ ਨੂੰ ਆਉਣ-ਜਾਣ ਲਈ ਨਦੀ ਦੇ ਪਾਣੀ ਵਿੱਚ ਗਲੇ ਤੱਕ ਉਤਰਨ ਤੋਂ ਮੁਕਤੀ ਮਿਲ ਗਈ ਹੈ।
ਪੂਰਬ ਦੇ ਮੱਧ ਅਫਰੀਕੀ ਦੇਸ਼ ਦੱਖਣੀ ਸੂਡਾਨ ਦੇ ਉੱਤਰੀ ਹਿੱਸੇ ਵਿੱਚ ਅਕੋਕਾ ਪਿੰਡ ਦਾ ਇਹ ਪੁਲ ਵਰਤਣ ਯੋਗ ਨਹੀਂ ਰਹਿ ਗਿਆ ਸੀ। ਪਿਛਲੇ ਸਾਲ ਜੂਨ ਵਿੱਚ ਭਾਰੀ ਮੀਂਹ ਅਤੇ ਹੜ੍ਹ ‘ਚ ਇਹ ਸੜਕ ਦੇ ਨਾਲ ਰੁੜ੍ਹ ਗਿਆ ਸੀ। ਯੂ ਐੱਨ ਦੇ ਬਿਆਨ ਮੁਤਾਬਕ ਸ਼ਾਂਤੀ ਮਿਸ਼ਨ ਨੇ ਸਰਕਾਰ ਦੇ ਸਹਿਯੋਗ ਨਾਲ ਰਿਕਾਰਡ ਸਮੇਂ ਵਿੱਚ ਪੁਲ ਤਿਆਰ ਕਰਾਇਆ ਹੈ।
ਇਹ ਪੁਲ ਤਿਆਰ ਹੋਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਅਤੇ ਸਹਾਇਤਾ ਸਾਮਾਨ ਦੀ ਸਪਲਾਈ ਅਤੇ ਸੁਰੱਖਿਆ ਗਸ਼ਤ ਤੇਜ਼ ਹੋ ਸਕੀ। ਪੁਲ ਬਣਾਉਣ ਵਾਲੀ ਭਾਰਤੀ ਇੰਜੀਨੀਅਰਿੰਗ ਕੰਪਨੀ ਦੇ ਮੁਖੀ ਲੈਫਟੀਨੈਂਟ ਕਰਨਲ ਨਿਸ਼ਕਾਮ ਪੁਰੀ ਨੇ ਦੱਸਿਆ ਕਿ ਪਾਣੀ ਵਿੱਚ ਡੁੱਬਿਆ ਇਲਾਕਾ ਇਸ ਪੁਲ ਦੇ ਬਣਾਉਣ ਵਿੱਚ ਸਭ ਤੋਂ ਵੱਡੀ ਚੁਣੌਤੀ ਸੀ।ਕਈ ਥਾਵਾਂ ‘ਤੇ ਇਹ ਚਾਰ ਮੀਟਰ ਤੱਕ ਡੂੰਘਾ ਸੀ। ਅਕੋਕਾ ਪੁਲ ਸੂਬਾਈ ਰਾਜਧਾਨੀ ਮਾਲਾਕਾਲ ਅਤੇ ਤੇਲ ਸਮਰਿਧ ਸ਼ਹਿਰ ਮੇਲੁਟ ਦੇ ਵਿੱਚ ਪ੍ਰਮੁੱਖ ਸੜਕ ‘ਤੇ ਸਥਿਤ ਹੈ।

Be the first to comment

Leave a Reply