ਆਸਟ੍ਰੇਲੀਆਈ ਨੌਜਵਾਨ ਜੇਸਨ ਸਿੰਘ ਸੰਘਾ ਨੇ ਬਣਾਇਆ ਵਿਸ਼ਵ ਰਿਕਾਰਡ

ਬ੍ਰਿਸਬੇਨ, (ਮਹਿੰਦਰਪਾਲ ਸਿੰਘ ਕਾਹਲੋਂ)-ਭਾਰਤੀ ਆਸਟ੍ਰੇਲੀਆਈ ਕ੍ਰਿਕਟ ਖਿਡਾਰੀ ਜੇਸਨ ਸਿੰਘ ਸੰਘਾ ਨੇ ਇਤਿਹਾਸ ਦੇ ਪੰਨਿਆ ‘ਚ ਆਪਣਾ ਨਾਂਅ ਦਰਜ ਕਰ ਲਿਆ। ਇਸ 18 ਸਾਲ ਦੇ ਨੌਜਵਾਨ ਨੇ ਭਾਰਤੀ ਕ੍ਰਿਕਟ ਸੁਪਰ ਸਟਾਰ ਸਚਿਨ ਤੇਂਦੁਲਕਰ ਵਾਂਗ ਆਪਣੀਆਂ 100 ਦੌੜਾਂ ਇੰਗਲੈਂਡ ਦੇ ਿਖ਼ਲਾਫ਼ ਖੇਡਦੇ ਹੋਏ ਕੁਈਨਸਲੈਂਡ ਦੇ ਉੱਤਰੀ ਇਲਾਕੇ ਟਾਊਨਸਵੇਲ ਵਿਚ ਬਣਾਈਆਂ ḩ ਇਸ ਨੇ ਇੰਗਲੈਂਡ ਦੇ ਉੱਘੇ ਗੇਂਦਬਾਜ਼ ਸਟੂਅਟ ਬੋਰਡ, ਕਿ੍ਸ ਵੋਕਸ ਅਤੇ ਮੋਇਨ ਅਲੀ ਨੂੰ ਖੇਡਦੇ ਹੋਏ 133 ਦੌੜਾਂ 226 ਗੇਂਦਾ ਤੇ ਬਣਾਈਆਂ ਤੇ 273 ਦੌੜਾਂ ਮੈਥੀਓ ਸੌਰਟ ਨਾਲ ਸਾਂਝੇਦਾਰੀ ਵਿਚ ਜੋੜੀਆਂ। ਭਾਰਤੀ ਸੁਪਰ ਸਟਾਰ ਸਚਿਨ ਨੇ 17 ਸਾਲ 107 ਦਿਨ ਦੀ ਉਮਰ ਵਿਚ 1990 ‘ਚ 119 ਦੌੜਾਂ ਨਾਬਾਦ ਰਹਿ ਕੇ ਬਣਾਈਆਂ ਸਨ। ਆਸਟ੍ਰੇਲੀਆ ਅਲੈਵਨ ‘ਚ ਖ਼ੇਡਦੇ ਹੋਏ ਇੰਗਲੈਂਡ ਵਿਰੁੱਧ ਜੇਸਨ ਸੰਘਾ ਨੇ ਵੱਡੀ ਪ੍ਰਾਪਤੀ ਕੀਤੀ।

Be the first to comment

Leave a Reply