ਅਮਰੀਕਾ ਵਿੱਚ ਨਸਲੀ ਹਿੰਸਾ ਵਧੀ

ਵਾਸ਼ਿੰਗਟਨ:ਦੱਖਣੀ ਏਸ਼ਿਆਈ ਲੋਕਾਂ ਦੀ ਇਕ ਸੰਸਥਾ ਨੇ ਕਿਹਾ ਹੈ ਕਿ ਐਫਬੀਆਈ ਵੱਲੋਂ ਨਸਲੀ ਅਪਰਾਧ ਬਾਰੇ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੱਖਣੀ ਏਸ਼ਿਆਈ ਭਾਈਚਾਰਿਆਂ ਲਈ ਹਿੰਸਾ ਹੁਣ ‘ਜ਼ਿੰਦਗੀ ਦੀ ਹਕੀਕਤ’ ਬਣ ਚੁੱਕੀ ਹੈ।

‘ਸਾਊਥ ਏਸ਼ੀਅਨ ਅਮਰੀਕਨਜ਼ ਲੀਡਿੰਗ ਟੂਗੈਦਰ’ ਦੇ ਕਾਰਜਕਾਰੀ ਡਾਇਰੈਕਟਰ ਸੁਮਨ ਰਘੂਨਾਥਨ ਨੇ ਕਿਹਾ ਕਿ ”ਐਫਬੀਆਈ ਦੇ ਨਸਲੀ ਅਪਰਾਧਾਂ ਬਾਰੇ ਅੰਕੜੇ ਇਸ ਗੱਲ ਦੀ ਨਿਸ਼ਾਨਦੇਹੀ ਕਰਦੇ ਹਨ ਕਿ ਹਿੰਸਾ ਸਾਡੇ ਭਾਈਚਾਰਿਆਂ ਲਈ ਜ਼ਿੰਦਗੀ ਦੀ ਹਕੀਕਤ ਬਣ ਚੁੱਕੀ ਹੈ।” ਇਸ ਹਫ਼ਤੇ ਜਾਰੀ ਐਫਬੀਆਈ ਦੇ ਸਾਲ 2016 ਦੇ ਨਸਲੀ ਅਪਰਾਧ ਅੰਕੜਿਆਂ ਮੁਤਾਬਕ ਮੁਸਲਮਾਨਾਂ ਵਿਰੁੱਧ ਨਸਲੀ ਜੁਰਮਾਂ ਵਿੱਚ ਸਾਲ 2015 ਤੋਂ 19 ਫੀਸਦੀ, ਹਿੰਦੂਆਂ ਵਿਰੁੱਧ 100 ਫੀਸਦੀ ਅਤੇ ਸਿੱਖਾਂ ਵਿਰੁੱਧ 17 ਫੀਸਦੀ ਤੱਕ ਵਾਧਾ ਹੋਇਆ।

ਰਘੂਨਾਥਨ ਨੇ ਕਿਹਾ ਕਿ ਐਫਬੀਆਈ ਦੇ ਆਪਣੇ ਅਨੁਮਾਨਾਂ ਅਨੁਸਾਰ ਨਸਲੀ ਅਪਰਾਧ ਦੀਆਂ ਪੰਜ ਘਟਨਾਵਾਂ ਵਿੱਚੋਂ ਸਿਰਫ਼ ਇਕ ਦੀ ਰਿਪੋਰਟ ਦਰਜ ਹੁੰਦੀ ਹੈ।” ਸੰਸਥਾ ਨੇ ਦੋਸ਼ ਲਾਇਆ ਕਿ ਟਰੰਪ ਆਪਣੇ ਪ੍ਰਚਾਰ ਤੇ ਹੁਣ ਰਾਸ਼ਟਰਪਤੀ ਵਜੋਂ ਵੀ ਸਾਡੇ ਭਾਈਚਾਰਿਆਂ ਖ਼ਿਲਾਫ਼ ਨਸਲੀ ਹਿੰਸਾ ਨੂੰ ਉਤਸ਼ਾਹਤ ਕਰ ਰਹੇ ਹਨ।

Be the first to comment

Leave a Reply