ਅਮਰੀਕਾ ਨੇ ਕਿਹਾ, ਹੋਰ ਨਹੀਂ ਝੱਲਾਂਗੇ ਉਤਰੀ ਕੋਰੀਆਂ ਦੀ ਮਨਮਾਨੀ

ਵਾਸ਼ਿੰਗਟਨ :: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਲੰਬੇ ਸਮੇਂ ਤੱਕ ਉਤਰ ਕੋਰੀਆ ਦੀ ਮਨਮਾਨੀ ਨਹੀਂ ਝੱਲੇਗਾ। ਉਨਾਂ ਕਿਹਾ ਕਿ ਉਤਰ ਕੋਰੀਆ ਨਾ ਮੰਨਿਆ ਤਾਂ ਇਸ ਦੇ ਖਿਲਾਫ਼ ਕਾਰਵਾਈ ਕਰਾਂਗੇ। ਉਨਾਂ ਨਾਲ ਹੀ ਇਹ ਵੀ ਸਾਫ਼ ਕੀਤਾ ਕਿ ਉਤਰ ਕੋਰੀਆ ਖਿਲਾਫ਼ ਫੌਜੀ ਕਾਰਵਾਈ ਉਨਾਂ ਲਈ ਪਹਿਲਾਂ ਬਦਲ ਨਹੀਂ ਹੈ। ਟਰੰਪ ਨੇ ਇਸ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਵੀ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਵੇਂ ਨੇਤਾ ਉਤਰ ਕੋਰੀਆ ਨੂੰ ਪ੍ਰਮਾਣੂ ਹਥਿਆਰ ਬੰਦ ਕਰਨ ਲਈ ਕੁਝ ਹੋਰ ਕਦਮ ਉਠਾਉਣ ‘ਤੇ ਸਹਿਮਤ ਸਨ। ਇਸ ਦਰਮਿਆਨ ਦੱਖਣੀ ਕੋਰੀਆ ‘ਚ ਵੀਰਵਾਰ ਨੂੰ ਉਤਰ ਕੋਰੀਆ ਤੋਂ ਹੋਣ ਵਾਲੇ ਮਿਸਾਇਲ ਹਮਲੇ ਦੇ ਬਚਾਅ ਲਈ ਥਾਡ ਐਂਟੀ ਮਿਸਾਇਲ ਸਿਸਟਮ ਦੀਆਂ ਚਾਰ ਬੈਟਰੀਆਂ ਹੋਰ ਤਾਇਨਾਤ ਕਰ ਦਿੱਤੀਆਂ ਹਨ। ਇਸ ਦੇ ਵਿਰੋਧ ‘ਚ ਪ੍ਰਦਰਸ਼ਨ ਦੌਰਾਨ ਹੋਰ ਵੀ ਜਾਣਕਾਰੀ ਮਿਲੀ ਹੈ, ਜਿਸ ਵਿੱਚ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਚਿਨਫਿੰਗ ਨਾਲ 45 ਮਿੰਟ ਦੀ ਵਾਰਤਾ ‘ਚ ਟਰੰਪ ਨੇ ਉਨਾਂ ਨੂੰ ਉਤਰ ਕੋਰੀਆ ‘ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰਨ ਨੂੰ ਕਿਹਾ। ਉਨਾਂ ਕਿਹਾ ਕਿ ਕੋਰੀਆਈ ਟਾਪੂ ਦੀ ਸਮੱਸਿਆ ਨੂੰ ਗੱਲਬਾਤ ਰਾਹੀਂ ਹੀ ਸੁਲਝਾਉਣ ਦੇ ਯਤਨਾਂ ਦੀ ਪੂਰੀ ਹਮਾਇਤ ਕਰਨਗੇ। ਉਨਾਂ ਕਿਹਾ ਕਿ ਚੀਨ ਉਤਰ ਕੋਰੀਆ ਦਾ ਸਭ ਤੋਂ ਵੱਡਾ ਵਪਾਰ ਸਹਿਯੋਗੀ ਅਤੇ ਗੁਆਂਢੀ ਦੋਸਤ ਹੈ। ਇਸ ਦਰਮਿਆਨ ਦੱਖਣੀ ਕੋਰੀਆ ਨੇ ਇੱਕ ਵਾਰ ਫ਼ਿਰ ਧਿਆਨ ‘ਚ ਲਿਆਂਦਾ ਹੈ ਕਿ ਉਤਰ ਕੋਰੀਆ ਲੰਬੀ ਦੂਰੀ ਦੀ ਬੈਲਿਸਟਿਕ ਮਿਸਾਇਲ ਪ੍ਰੀਖ਼ਣ ਦੀ ਤਿਆਰੀ ਕਰ ਰਿਹਾ ਹੈ। ਸੰਭਾਵਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਤਰ ਕੋਰੀਆ ਇਸ ਮਿਸਾਇਲ ਦਾ ਪ੍ਰੀਖਣ ਸ਼ਨੀਵਾਰ ਨੂੰ ਕਰ ਸਕਦਾ ਹੈ। ਜਦੋਂ ਕਿ ਉਤਰ ਕੋਰੀਆ ਨੇ ਹਾਈਡਰੋਜਨ ਬੰਬ ਦਾ ਪ੍ਰੀਖ਼ਣ ਐਤਵਾਰ ਨੂੰ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਮਿੱਤਰ ਰਾਸ਼ਟਰਾਂ ਦੀਆਂ ਚਿੰਤਾਵਾਂ ਵਧੀਆਂ ਸਨ। ਉਤਰ ਕੋਰੀਆ ਨੇ ਅਮਰੀਕੀ ਫੌਜੀ ਕਾਰਵਾਈ ਹੋਣ ‘ਤੇ ਜਵਾਬ ਵਿੱਚ ਪ੍ਰਮਾਣੂ ਹਮਲਾ ਕਰਨ ਦੀ ਚੇਤਾਵਨੀ ਦਿੱਤੀ ਹੈ। ਅਮਰੀਕਾ ਦੇ ਵਿੱਤ ਮੰਤਰੀ ਸਟੀਵ ਨੁਚਿਨ ਨੇ ਸੰਕੇਤ ਦਿੱਤੇ ਹਨ ਕਿ ਅਮਰੀਕਾ ਉਨਾਂ ਦੇਸ਼ਾਂ ‘ਤੇ ਪਾਬੰਦੀ ਦੀ ਕਾਰਵਾਈ ਕਰੇਗਾ, ਜਿਹੜੇ ਉਤਰ ਕੋਰੀਆ ਨਾਲ ਕਾਰੋਬਾਰ ਕਰਦੇ ਹਨ। ਅਜਿਹਾ ਉਦੋਂ ਹੋਵੇਗਾ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਉਤਰ ਕੋਰੀਆ ‘ਤੇ ਹੋਰ ਸਖ਼ਤ ਪਾਬੰਦੀ ਲਗਾਉਣ ‘ਚ ਅਸਫ਼ਲ ਰਹਿੰਦਾ ਹੈ। ਦੱਸ ਦੀਏ ਕਿ ਅਮਰੀਕਾ ਉਤਰ ਕੋਰੀਆ ਨੂੰ ਪੈਟਰੋਲੀਅਮ ਪਦਾਰਥਾਂ ਦੇ ਨਿਰਯਾਤ ਅਤੇ ਟੈਕਸਟਾਇਲ ਦੇ ਆਯਾਤ ‘ਤੇ ਪਾਬੰਦੀ ਲਗਾਉਣਾ ਚਾਹੁੰਦਾ ਹੈ।

Be the first to comment

Leave a Reply