ਨਿਊਯਾਰਕ,(ਜਗਦੀਸ਼ ਬਾਂਬਾ) ਬੀਤੀ ਰਾਤ ਅਮਰੀਕਾ ਦੇ ਸੁਬੇ ਮਿਸੀਸਿੱਪੀ ਦੀ ਸ਼ਹਿਰ ਮੇਰੀਡੀਅਨ ਦੇ ਹਾਈਵੇ 19 ਤੇ ਗੈਸ ਸਟੇਸ਼ਨ ਨਾਲ ਸਥਿਤ ਸਟੋਰ ਤੇ ਰਾਤ ਦੇ ਕਰੀਬ 1.30 ਵਜੇਂ ਬਤੋਰ ਕਲਰਕ ਵਜੋਂ ਕੰਮ ਕਰਦੇ ਇਕ ਪੰਜਾਬੀ ਮੂਲ ਦੇ 22 ਸਾਲਾਂ ਨੌਜਵਾਨ ਸੰਦੀਪ ਸਿੰਘ ਸੰਨੀ ਦੀ ਨਕਾਬਪੋਸ਼ ਕਾਲੇ ਮੂਲ ਦੇ ਹਥਿਆਰਬੰਦ ਲੁਟੇਰੇ ਨੇ ਗੋਲੀ ਮਾਰ ਕੇ ਹੱਤਿਆਂ ਕਰ ਦਿੱਤੀ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਾਲੇ ਮੂਲ ਦਾ ਲੁਟੇਰਾ ਰਾਤ ਨੂੰ ਸਟੋਰ ਅੰਦਰ ਦਾਖਲ ਹੋਇਆ ਅਤੇ ਗੰਨ ਦੀ ਨੋਕ ਤੇ ਸੰਦੀਪ ਸਿੰਘ ਨੂੰ ਪੈਸੇ ਦੇਣ ਲਈ ਕਿਹਾ ਗੰਨ ਦੇਖਕੇ ਘਬਰਾਏ ਸੰਦੀਪ ਸਿੰਘ ਨੇ ਕੈਸ਼ ਰਜਿਸਟਰ ਖੋਲ ਦਿੱਤਾ ਅਤੇ ਪੈਸੇ ਨਾ ਦੇਣ ਦੇ ਬਾਰੇ ‘ਚ ਵਿਰੋਧ ਕਰਨ ਤੇ ਉਹ ਉਸ ਨਾਲ ਹੱਥੋਪਾਈ ਹੋ ਗਿਆ,ਕਾਲੇ ਮੂਲ ਦੇ ਲੁਟੇਰੇ ਵੱਲੋਂ ਕੈਸ਼ ਰਜਿਸਟਰ ਵਿਚੋ ਸਾਰੇ ਪੈਸੇ ਕੱਢ ਕੇ ਫਰਾਰ ਹੋ ਗਿਆ ਤੇ ਜਾਂਦੇ ਸਮੇਂ ਸੰਦੀਪ ਸਿੰਘ ਦੇ ਢਿੱਡ ਵਿਚ ਗੋਲੀ ਮਾਰ ਕੇ ਉਸ ਦੀ ਹੱਤਿਆਂ ਕਰ ਦਿੱਤੀ। ਮ੍ਰਿਤਕ ਨੌਜਵਾਨ ਦੋ ਕੁ ਮਹੀਨੇ ਪਹਿਲੇ ਅਮਰੀਕਾ ਆਇਆ ਸੀ,ਅਤੇ ਉਸਦਾ ਪੰਜਾਬ ਤੋ ਪਿਛੋਕੜ ਜਿਲਾ ਕਪੂਰਥਲਾ ਤਹਿਸੀਲ ਫਗਵਾੜਾ ਦੇ ਉਚਾ ਪਿੰਡ ਨਾਲ ਸੀ। ਅਮਰੀਕਾ ‘ਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਇਸ ਦੁੱਖਦਾਈ ਘਟਨਾ ਦਾ ਕਾਫੀ ਸੋਗ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਲਈ ਸਹਾਇਤਾ ਫੰਡ ਇਕੱਤਰ ਕੀਤਾ ਜਾ ਰਿਹਾ ਹੈ
Leave a Reply
You must be logged in to post a comment.