ਅਮਰੀਕਾ ਦੇ ਕੈਲੀਫੋਰਨੀਆ ਵੱਲ ਵੱਧ ਰਿਹੈ ਵੱਡਾ ਭੂਚਾਲ

ਕੈਲੀਫੋਰਨੀਆ— ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵੱਲ ਇਕ ਵੱਡਾ ਭੂਚਾਲ ਤੇਜ਼ੀ ਨਾਲ ਦਸਤਕ ਦੇ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਭੂਚਾਲ ਵਿਗਿਆਨੀ ਨੇ ਕੈਲੀਫੋਰਨੀਆ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਭੂਚਾਲ ਵਿਗਿਆਨੀ ਨੇ ਦੱਸਿਆ ਕਿ ਸਾਨ ਐਂਡ੍ਰੀਆਸ ਫਾਲਟ ‘ਲਾਕ’ ਹੋ ਗਿਆ ਹੈ ਅਤੇ ਹੁਣ ਇਕ ਵੱਡਾ ਭੂਚਾਲ ਕਿਸੇ ਵੀ ਸਮੇਂ ਆ ਸਕਦਾ ਹੈ। ਇਹ ਫਾਲਟ ਭੂਚਾਲ ਦਾ ਕਾਰਨ ਬਣੇਗਾ। ਇਹ ਚਿਤਾਵਨੀ ਕੈਲੀਫੋਰਨੀਆ ਦੇ ਭੂਚਾਲ ਕੇਂਦਰ ਦੇ ਡਾਇਰੈਕਟਰ ਥੋਮਸ ਜੌਰਡਨ ਨੇ ਜਾਰੀ ਕੀਤੀ ਹੈ। ਥੋਮਸ ਮੁਤਾਬਕ ਸਾਨ ਐਂਡ੍ਰੀਆਸ ਫਾਲਟ ਕਾਰਨ ਜੋ ਭੂਚਾਲ ਆਏਗਾ, ਉਹ ਕੈਲੀਫੋਰਨੀਆ ‘ਚ ਹੁਣ ਤੱਕ ਆਏ ਸਭ ਤੋਂ ਜ਼ਬਰਦਸਤ ਭੂਚਾਲਾਂ ‘ਚੋਂ ਇਕ ਹੋਵੇਗਾ ਅਤੇ ਇਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 8.0 ਹੋਵੇਗੀ।

ਜ਼ਿਕਰਯੋਗ ਹੈ ਕਿ ਇਹ ਸਖਤ ਚਿਤਾਵਨੀ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ, ਜਦੋਂ ਲਾਸ ਏਂਜਲਸ ਦੇ ਮੇਅਰ ਏਰਿਕ ਗਾਰਸੈਟੀ ਨੇ ਮੰਗ ਕੀਤੀ ਸੀ ਕਿ ਜਿੰਨੀਂ ਛੇਤੀ ਹੋ ਸਕੇ, ਇੱਥੋਂ ਦੀਆਂ ਕਮਜ਼ੋਰ ਇਮਾਰਤਾਂ ਦੀ ਮੁਰੰਮਤ ਕਰਨ ਦੀ ਲੋੜ ਹੈ, ਤਾਂ ਜੋ ਭੂਚਾਲ ਦੇ ਝਟਕਿਆਂ ਦੌਰਾਨ ਇਹ ਇਮਾਰਤਾਂ ਖੜ੍ਹੀਆਂ ਰਹਿ ਸਕਣ।

Be the first to comment

Leave a Reply