ਅਮਰੀਕਾ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਵਾਸ਼ਿੰਗਟਨ,- ਅਮਰੀਕਾ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਨੂੰ ਡੈਮੋਕ੍ਰੇਟਿਕ ਪਾਰਟੀ ‘ਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਉਸ ਨੂੰ ਆਰਥਿਕ ਮੁੱਦਿਆਂ ‘ਤੇ ਪਾਰਟੀ ਦੇ ਨਵੇਂ ਕਾਰਜ ਬਲ ਦੇ ਮੁਖੀ ਨਿਯੁਕਤ ਕੀਤਾ ਹੈ। ਇਹ ਅਮਰੀਕੀਆਂ ਅਤੇ ਮੱਧਵਰਗੀ ਪਰਿਵਾਰਾਂ ਦੇ ਹਿੱਤ ‘ਚ ਵਿਧਾਨਕ ਏਜੰਡਾ ਤਿਆਰ ਕਰੇਗਾ। ਪਾਰਟੀ ਦੇ ਬਿਆਨ ਅਨੁਸਾਰ 44 ਸਾਲਾ ਕ੍ਰਿਸ਼ਣਮੂਰਤੀ ਨਿਊ ਇਕੋਨਮੀ ਟਾਸਕ ਫ਼ੋਰਸ ਦੇ ਸਹਿ ਪ੍ਰਧਾਨ ਦੇ ਰੂਪ ‘ਚ ਆਪਣੇ ਸੰਸਦ ਮੈਂਬਰ ਸਾਥੀਆਂ ਸੁਸੈਨ ਡੇਲਬੇਨ, ਡੇਬੀ ਡਿੰਗੇਲ ਅਤੇ ਡੇਰੇਨ ਸੋਟੋ ਨਾਲ ਕੰਮ ਕਰਨਗੇ। ਕਿ੍ਸ਼ਣਮੂਰਤੀ ਨੇ ਕਿਹਾ ਕਿ ਭਵਿੱਖ ਦੀ ਅਰਥਵਿਵਸਥਾ ਬਣਾਣ ਲਈ ਇਹ ਨਿਸ਼ਚਿਤ ਕਰਨਾ ਹੈ ਕਿ ਸਾਡੇ ਕਾਮਿਆਂ ਦੇ ਹੁਨਰ ਦੀ ਮੰਗ ਬਣੀ ਰਹੇ। ਇਸ ਲਈ ਉਦਯੋਗਾਂ ਕੋਲ ਤਕਨੀਕੀ ਬੁਨਿਆਦੀ ਢਾਂਚਾ ਬਣਾਏ ਜਾਣ ਦੀ ਜ਼ਰੂਰਤ ਹੈ। ਇਹ ਟੀਚੇ ਪ੍ਰਾਪਤ ਕਰਨ ਲਈ ਮੈਨੂੰ ਨਿਊ ਇਕੋਨਮੀ ਟਾਸਕ ਫੋਰਸ ‘ਚ ਆਪਣੇ ਸਾਥੀਆਂ ਨਾਲ ਕੰਮ ਕਰਨ ਦੀ ਉਡੀਕ ਹੈ। ਜ਼ਿਕਰਯੋਗ ਹੈ ਕਿ ਇਹ ਪੰਜ ਮੈਂਬਰ ਡੈਮੋਟ੍ਰੇਟਿਕ ਟਾਸਕ ਫ਼ੋਰਸ ‘ਚੋਂ ਇਕ ਹਨ। ਇਨ੍ਹਾਂ ਦਾ ਮਕਸਦ ਪੰਜ ਪ੍ਰਮੁੱਖ ਖੇਤਰਾਂ ‘ਚ ਅਮਰੀਕੀ ਕਾਮਿਆਂ ਲਈ ਅਵਸਰ ਅਤੇ ਸਮਾਧਾਨ ਦਾ ਪਛਾਣ ਕਰਨਾ ਹੈ। ਆਉਣ ਵਾਲੇ ਸਮੇਂ ‘ਚ ਸਾਰੇ ਕਰਮਚਾਰੀ ਦਲਾਂ ਦੇ ਪ੍ਰਧਾਨ ਵੱਡੇ ਕਾਰੋਬਾਰੀਆਂ, ਕਿਰਤ ਨੇਤਾਵਾਂ ਅਤੇ ਮਾਹਿਰਾਂ ਨਾਲ ਮੁਲਾਕਾਤ ਕਰਨਗੇ।

Be the first to comment

Leave a Reply