ਖ਼ਾਲਿਸਤਾਨ ਦੀ ਗੱਲ ਕਰਨਾ ਅਪਰਾਧ ਨਹੀਂ- ਬਡੂੰਗਰ

CAPTION- SGPC President Kirpal Singh Badungar, Golden Temple head granthi Giani Jagtar Singh unveiling portraits of Lt. Gen. Harbaksh Singh and Lt. Gen. Jagjit Isngh Arora (R) at Central Sikh Museum at Golden Temple in Amritsar on Tuesday. October 31 2017. EXPRESS PHOTO BY RANA SIMRANJIT SINGH

ਅਮ੍ਰਿਤਸਰ(ਰਵਿੰਦਰ ਸਿੰਘ ਰੋਬਨਿ ਬੀਬੀਸੀ )ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਖਾਲਿਸਤਾਨ ਦੀ ਗੱਲ ਕਰਨਾ ਕੋਈ ਅਪਰਾਧ ਨਹੀਂ ਹੈ।ਉਨ੍ਹਾਂ ਕਿਹਾ, ”ਸੁਪਰੀਮ ਕੋਰਟ ਮੁਤਾਬਕ ਖਾਲਿਸਤਾਨ ਦੀ ਗੱਲ ਕਰਨਾ ਅਪਰਾਧ ਨਹੀਂ ਤੇ ਨਾ ਹੀ ਗੈਰ ਸੰਵਿਧਾਨਕ ਹੈ”।ਉਹ ਅੰਮ੍ਰਿਤਸਰ ‘ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ।ਐਸਜੀਪੀਸੀ ਵੱਲੋਂ ਅਮਰੀਕਾ ਦੇ ਨਿਊ ਜਰਸੀ ਦੇ ਸ਼ਹਿਰ ਹੋਬੋਕਨ ਦੇ ਨਵੇਂ ਚੁਣੇ ਗਏ ਮੇਅਰ ਰਵਿੰਦਰ ਭੱਲਾ ਦਾ ਸਨਮਾਨ ਕਰਨ ਦੇ ਐਲਾਨ ਲਈ ਪ੍ਰੈੱਸ ਕਾਨਫਰੰਸ ਸੱਦੀ ਗਈ ਸੀ।ਪ੍ਰੋ. ਬਡੂੰਗਰ ਨੇ ਕਿਹਾ ਕਿ ਕਮੇਟੀ ਹਮੇਸ਼ਾ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਸਿੱਖਾਂ ਦਾ ਸਨਮਾਨ ਕਰਨ ‘ਚ ਮਾਣ ਮਹਿਸੂਸ ਕਰਦੀ ਹੈ।ਬਡੂੰਗਰ ਨੇ ਹਵਾਈ ਯਾਤਰਾ ਦੌਰਾਨ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ ਦੇਣ ‘ਤੇ ਕਨੇਡਾ ਦੀ ਸਰਕਾਰ ਦਾ ਧੰਨਵਾਦ ਕੀਤਾ।ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ‘ਚ ਕਮੇਟੀ ਪ੍ਰਧਾਨ ਚੁਣੇ ਗਏ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪੰਜਾਬ ਸਰਕਾਰ ਦੇ ਪਕੋਕਾ (ਪੰਜਾਬ ਕੰਟਰੋਲ ਆਫ਼ ਆਰਗਨਾਈਜ਼ਡ ਕ੍ਰਾਈਮ ਐਕਟ) ਕਨੂੰਨ ਦੇ ਪ੍ਰਪੋਜ਼ਲ ਦਾ ਵਿਰੋਧ ਕਰਦੇ ਰਹੇ ਹਨ।ਇਸੇ ਮਹੀਨੇ 29 ਨਵੰਬਰ ਨੂੰ ਕਮੇਟੀ ਦੇ ਜਨਰਲ ਹਾਊਸ ‘ਚ ਨਵਾਂ ਪ੍ਰਧਾਨ ਵੀ ਚੁਣਿਆ ਜਾਣ ਵਾਲਾ ਹੈ।

Be the first to comment

Leave a Reply