ਹੁਣ ਭਗਤਾ ਭਾਈਕਾ ਵਿਖੇ ਗਲੀਆ ਚ ਖਿਲਾਰੇ ਪੰਜ ਗ੍ਰੰਥੀ ਦੇ ਪਾਵਨ ਅੰਗ

ਭਗਤਾ ਭਾਈਕਾ 21 ਜੂਨ ( ਅਮਨਦੀਪ ਸਿੰਘ ਭਾਈ ਰੂਪਾ, ਬਿੰਦਰ ਜਲਾਲ ) : ਆਪਣੇ ਆਪ ਨੂੰ ਪੰਥ ਦੀ ਸਰਕਾਰ ਕਹਾਉਣ ਵਾਲਿਆ ਤੋ ਪਵਿਤਰ ਗੁਰੁਬਾਣੀ ਦੀ ਸਰੇਆਮ ਹੋ ਰਹੀ ਗੁਰੁਬਾਣੀ ਦੀ ਬੇਅਬਦੀ ਬਿਲਕੁਲ ਵੀ ਰੁਕਣ ਦਾ ਨਾਮ ਨਹੀ ਲੈ ਰਹੀ ? ਇਸੇ ਤਰਾ ਦਾ ਨਵਾ ਮਸਲਾ ਹੁਣ ਸ਼ਹਿਰ ਭਗਤਾ ਭਾਈਕਾ ਵਿਖੇ ਵਾਪਰਿਆ ਜਿਥੇ ਸੰਗਤਾ ਨੂੰ ਬੀਤੇ ਕੱਲ ਸਵੇਰ ਤਕਰੀਬਨ ਪੰਜ ਵਜੇ ਪਵਿਤਰ ਪੰਜ ਗ੍ਰੰਥੀ ਦੇ 51 ਪਾਵਨ ਅੰਗ ਗਲੀਆ ਅਤੇ ਨਾਲੀਆ ਵਿਚ ਖਿਲਰੇ ਮਿਲੇ ? ਜਿਸਦੀ ਸੂਚਨਾ ਸੰਗਤਾ ਵੱਲੋਂ ਨੇੜੇ ਦੇ ਗੁਰੁਦੁਵਾਰਾ ਸਾਹਿਬ ਪਾਤਸਾਹੀ ਛੇਵੀ ਅਤੇ ਦਸਵੀ ਵਿਖੇ ਦਿੱਤੀ ਗਈ ਅਤੇ ਸੰਗਤਾ ਵੱਲੋਂ ਪਾਵਨ ਅੰਗ ਸਤਿਕਾਰ ਸਹਿਤ ਗੁਰੁਦੁਵਾਰਾ ਸਾਹਿਬ ਪਹੁੰਚਾਏ ਗਏ ? ਇਸ ਸਮੇ ਵੱਡੀ ਗਿਣਤੀ ਵਿਚ ਪ੍ਰਸਾਸਨ ਅਤੇ ਹਲਕੇ ਦੇ ਸ੍ਰੋਮਣੀ ਕਮੇਟੀ ਮੈਂਬਰ ਫੁੰਮਣ ਸਿੰਘ ਵੀ ਮੌਕੇ ਤੇ ਪਹੁੰਚੇ, ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੋਮਣੀ ਕਮੇਟੀ ਮੈਂਬਰ ਫੁੰਮਣ ਸਿੰਘ ਨੇ ਦਸਿਆ ਕਿ ਉਹਨਾ ਵੱਲੋਂ ਪਾਵਨ ਅੰਗ ਸਤਕਾਰ ਸਹਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਾ ਦਿੱਤੇ ਗਏ ਹਨ ਅਤੇ ਤਖਤ ਸਾਹਿਬ ਤੋ ਪੰਜ ਪਿਆਰੇ ਵੀ ਘਟਨਾ ਦੀ ਜਾਂਚ ਕਰਨ ਲਈ ਭਗਤਾ ਭਾਈਕਾ ਵਿਖੇ ਪਹੁੰਚ ਗਏ ਹਨ ? ਇਸ ਸਮੇ ਹਾਜਰ ਸੰਗਤਾ ਨੇ ਬਾਦਲ ਸਰਕਾਰ ਤੇ ਦੋਸ ਲਗਾਉਦਿਆ ਕਿਹਾ ਕਿ ਸਿੱਖਾ ਲਈ ਇਸ ਤੋ ਜਿਆਦਾ ਨਮੋਸੀ ਦੀ ਗੱਲ ਕੀ ਹੋ ਸਕਦੀ ਹੈ ਜਿਥੇ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ ਵਾਲਿਆ ਦੇ ਰਾਜ ਵਿਚ ਸਰੇਆਮ ਪਵਿਤਰ ਗੁਰਬਾਣੀ ਦੀ ਬੇਅਬਦੀ ਹੋ ਰਹੀ ਹੋਵੇ ਅਤੇ ਦੋਸੀ ਲਭੇ ਨਾ ਜਾ ਰਹੇ ਹੋਣ ? ਇਸ ਸਬੰਧੀ ਜਦੋ ਥਾਣਾ ਦਿਆਲਪੁਰਾ ( ਭਗਤਾ ) ਦੇ ਐੱਸ ਐਚ ਓ ਨਾਲ ਗੱਲ ਕਰਨੀ ਚਾਹੀ ਤਾ ਸੰਪਰਕ ਨਹੀ ਹੋ ਸਕਿਆ ? ਜਾਣਕਾਰੀ ਅਨੁਸਾਰ ਪ੍ਰਸਾਸਨ ਵੱਲੋਂ ਅਣਪਛਾਤੇ ਵਿਅਕਤੀਆ ਤੇ ਧਾਰਾ 295 ਏ ਅਤੇ 120 ਬੀ ਦੇ ਐਕਟ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ।

Be the first to comment

Leave a Reply