ਹਿੰਦੂ ਕੱਟੜਪੰਥੀਆਂ ਨੇ ਬਣਾਈ 15,000 ਲੜਾਕਿਆਂ ਦੀ ਹਥਿਆਰਬੰਦ ਸੈਨਾ

ਨਵੀਂ ਦਿੱਲੀ ਅੰਧ ਵਿਸ਼ਵਾਸ ਖ਼ਿਲਾਫ਼ ਕੰਮ ਕਰਨ ਵਾਲੇ ਨਰੇਂਦਰ ਦਾਭੋਲਕਰ ਦੀ ਹੱਤਿਆ ਦੇ ਸਿਲਸਿਲੇ ਵਿੱਚ ਸੀਬੀਆਈ ਨੇ ਅਹਿਮ ਖ਼ੁਲਾਸਾ ਕੀਤਾ ਹੈ। ਸੀਬੀਆਈ ਨੇ ਦਾਅਵਾ ਕੀਤਾ ਹੈ ਹੱਤਿਆ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਹਿੰਦੂ ਵਿਰੋਧੀ ਤਾਕਤਾਂ ਨਾਲ ਲੜਨ ਲਈ 15,000 ਲੋਕਾਂ ਦੀ ਹਥਿਆਰਬੰਦ ਸੈਨਾ ਦਾ ਗਠਨ ਕੀਤਾ ਹੈ। ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ ਸਨਾਤਨ ਸੰਸਥਾ ਦੇ ਮੈਂਬਰ ਵੀਰੇਂਦਰ ਤਾਵੜੇ ਨੇ ਸਾਰੰਗ ਅਕੋਲਕਰ ਨੂੰ ਇਸ ਸਬੰਧੀ ਈ-ਭੇਜੀ ਸੀ। ਅਕੋਲਕਰ ਭਗੌੜਾ ਮੁਲਜ਼ਮ ਹੈ ਜਿਸ ਖ਼ਿਲਾਫ਼ ਗੋਆ ਵਿੱਚ 2009 ਵਿੱਚ ਹੋਏ ਧਮਾਕੇ ਸਬੰਧੀ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਸੀਬੀਆਈ ਦੇ ਸੂਤਰਾਂ ਅਨੁਸਾਰ ਈਮੇਲ ਵਿੱਚ ਤਾਵੜੇ ਨੇ 15000 ਲੋਕਾਂ ਦੀ ਸੈਨਾ ਦੇ ਗਠਨ ਬਾਰੇ ਆਖਿਆ ਹੈ ਜੋ ਹਥਿਆਰਬੰਦ ਹੈ ਤੇ ਦੇਸ਼ ਵਿੱਚ ਹਿੰਦੂ ਵਿਰੋਧੀ ਤਾਕਤਾਂ ਨਾਲ ਲੜਨ ਲਈ ਤਿਆਰ ਬਰ ਤਿਆਰ ਹੈ। ਤਾਵੜੇ ਨੂੰ ਦਾਭੋਲਕਰ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਹੈ। ਸੂਤਰਾਂ ਅਨੁਸਾਰ ਤਾਵੜੇ ਨੇ ਅਕੋਲਕਰ ਨੂੰ ਆਖਿਆ ਇਸ ਸੈਨਾ ਦੇ ਗਠਨ ਲਈ ਪੈਸਾ ਦਾਨ ਤੇ ਚੰਦੇ ਰਾਹੀਂ ਇਕੱਠਾ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਫਿਰ ਵੀ ਹਥਿਆਰਾਂ ਲਈ ਪੈਸੇ ਦੀ ਕਮੀ ਹੁੰਦੀ ਹੈ ਤਾਂ ਡਾਕੇ ਵੀ ਮਾਰੇ ਜਾਣ। ਤਾਵੜੇ ਨੂੰ ਇਸ ਜੂਨ ਮਹੀਨੇ ਵਿੱਚ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਸ ਸਮੇਂ ਉਹ ਸੀਬੀਆਈ ਦੀ ਹਿਰਾਸਤ ਵਿੱਚ ਹੈ।

Be the first to comment

Leave a Reply