ਹਰਿਆਣਾ:36 ਘੰਟਿਆਂ ‘ਚ ਚੌਥਾ ਰੇਪ ਮਾਮਲਾ, ਇਕ ਹੋਰ ਬੱਚੀ ਨਾਲ ਹੋਈ ਦਰਿੰਦਗੀ

ਪੰਚਕੂਲਾ — 48 ਘੰਟਿਆਂ ‘ਚ ਇਕ ਤੋਂ ਬਾਅਦ ਇਕ 4 ਬਲਾਤਕਾਰ ਦੀਆਂ ਘਟਨਾਵਾਂ ਨੇ ਹਰਿਆਣੇ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਹੁਣ ਇਹ ਨਵਾਂ ਮਾਮਲਾ ਪੰਚਕੂਲਾ ਦੇ ਪਿੰਜੋਰ ਦਾ ਹੈ ਜਿਥੇ ਘਰ ਦੇ ਬਾਹਰ ਖੇਡ ਰਹੀ 10 ਸਾਲ ਦੀ ਬੱਚੀ ਨਾਲ ਦਰਿੰਦਗੀ ਕੀਤੀ ਗਈ। ਇਕ ਮੱਧ ਉਮਰ ਦੇ ਵਿਅਕਤੀ ਨੇ ਬੱਚੀ ਦੇ ਨਾਜ਼ੁਕ ਅੰਗ ‘ਚ ਲੱਕੜ ਪਾ ਦਿੱਤੀ। ਬੱਚੀ ਦੇ ਨਾਜ਼ੁਕ ਅੰਗਾਂ ‘ਚੋਂ ਵਹਿੰਦੇ ਹੋਏ ਖੂਨ ਨੂੰ ਦੇਖ ਕੇ ਪਰਿਵਾਰ ਉਸਨੂੰ ਹਸਪਤਾਲ ਲੈ ਗਿਆ।
ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਜਾਵੇਗਾ।ਨਾਬਾਲਗ ਲੜਕੀ ਚੌਥੀ ਜਮਾਤ ‘ਚ ਪੜ੍ਹਦੀ ਹੈ। ਉਸਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਬੀਤੀ ਦੁਪਹਿਰ ਨੂੰ ਉਸਦੀ 10 ਸਾਲ ਦੀ ਬੇਟੀ ਬਾਹਰ ਖੇਡ ਰਹੀ ਸੀ। ਕੁਝ ਸਮੇਂ ਬਾਅਦ ਬੱਚੀ ਦੀਆਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ(ਮਾਂ) ਦੌੜ ਕੇ ਦੇਖਣ ਗਈ। ਦੇਖਿਆ ਤਾਂ ਦੁਕੀਰਾਮ ਬੱਚੀ ਨੂੰ ਫੜ ਕੇ ਖੜ੍ਹਾ ਸੀ। ਮਾਂ ਨੇ ਬੱਚੀ ਨੂੰ ਪੁੱਛਿਆ ਤਾਂ ਬੱਚੀ ਨੇ ਰੌਂਦੇ ਹੋਏ ਦੱਸਿਆ ਕਿ ਦੋਸ਼ੀ ਨੇ ਉਸਦੇ ਨਾਜ਼ੁਕ ਅੰਗ ‘ਚ ਲੱਕੜ ਪਾ ਦਿੱਤੀ ਹੈ। ਇਸ ਤੋਂ ਬਾਅਦ ਮਾਂ ਨੇ ਦੇਖਿਆ ਤਾਂ ਉਸਦੇ(ਬੱਚੀ) ਦੇ ਨਾਜ਼ੁਕ ਅੰਗ ‘ਚੋਂ ਖੂਨ ਵਹਿ ਰਿਹਾ ਸੀ।
ਇਸ ਦੌਰਾਨ ਦੋਸ਼ੀ ਮੌਕੇ ‘ਤੋਂ ਫਰਾਰ ਹੋ ਗਿਆ।ਇਸ ਤੋਂ ਬਾਅਦ ਮਾਂ ਬੱਚੀ ਨੂੰ ਲੈ ਕੇ ਇਲਾਕੇ ਦੀ ਪੁਲਸ ਚੌਂਕੀ ਪੁੱਜੀ, ਜਿਥੋਂ ਪੁਲਸ ਬੱਚੀ ਨੂੰ ਮੈਡੀਕਲ ਲਈ ਕਾਲਕਾ ਸੀ.ਐੱਚ.ਸੀ. ਲੈ ਗਈ। ਕਾਲਕਾ ਦੇ ਡਾਕਟਰਾਂ ਨੇ ਬੱਚੀ ਦੀ ਨਾਜ਼ੁਕ ਹਾਲਤ ਦੇਖਦਿਆਂ ਸੈਕਟਰ-6 ਨਾਗਰਿਕ ਹਸਪਤਾਲ ਰੈਫਰ ਕਰ ਦਿੱਤਾ। ਪਿੰਜੌਰ ਪੁਲਸ ਨੇ ਦੋਸ਼ੀ ਦੁਕੀਰਾਮ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਬੱਚੀ ਨਾਲ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਹੈ।

Be the first to comment

Leave a Reply