ਸਿਆਟਲ ਦੇ ਗਿੱਲ ਪਰਿਵਾਰ ਨੂੰ ਸਦਮਾ-ਜਗਮੇਲ ਸਿੰਘ ਸਰਾਂ ਦੀ ਮੌਤ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੇ ਜਾਣੇ-ਪਛਾਣੇ ਤੇ ਨਾਮਵਰ ਕਾਰੋਬਾਰੀ ਹਰਦੀਪ ਸਿੰਘ ਗਿੱਲ ਤੇ ਮਾਸਟਰ ਦਲਜੀਤ ਸਿੰਘ ਗਿੱਲ ਦੇ ਜੀਜਾ ਜਗਮੇਲ ਸਿੰਘ ਸਰਾਂ (81) ਦੀ ਮੌਤ ਦੀ ਖ਼ਬਰ ਸੁਣ ਕੇ ਭਾਈਚਾਰੇ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਗਮੇਲ ਸਿੰਘ ਸਰਾਂ ਜਗਰਾਉਂ ਨੇੜੇ ਮਟਵਾਨੀ ਦੇ ਜੰਮਪਲ ਜੋ ਵਿਨੀਪੈਗ ਤੇ ਸਿਆਟਲ ਰਹਿੰਦੇ ਸਨ, ਉਨ੍ਹਾਂ ਦੀਆਂ 4 ਲੜਕੀਆਂ, ਪੋਤੇ-ਪੋਤੀਆਂ ਹਨ। ਉਨ੍ਹਾਂ ਦਾ ਸਸਕਾਰ 13 ਜਨਵਰੀ ਨੂੰ 10 ਵਜੇ ਵਿੰਨੀਪੈਗ ਵਿਖੇ ਹੋਵੇਗਾ। ਮਨਮੋਹਣ ਸਿੰਘ ਧਾਲੀਵਾਲ, ਪਿੰਟੂ ਬਾਠ, ਭਜਨ ਸਿੰਘ ਗਿੱਲ ਤੇ ਮਨਜੀਤ ਸਿੰਘ ਸੰਧਾਵਾਲੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Be the first to comment

Leave a Reply