ਸਾਰੀਆਂ ਸਿਆਸੀ ਧਿਰਾਂ ਨੇ ਮੁਕਤਸਰ ਸਾਹਿਬ ਦੀ ਧਰਤੀ ਨੂੰ ਦਿੱਤਾ ਬੇਦਾਵਾ

ਮਾਘੀ ਦੇ ਪਵਿੱਤਰ ਦਿਹਾੜੇ ਤੇ ਕੋਈ ਸਿਆਸੀ ਆਗੂ ਮੱਥਾ ਟੇਕਣ ਵੀ ਨਹੀਂ ਪੁੱਜਿਆ

ਸ੍ਰੀ ਮੁਕਤਸਰ ਸਾਹਿਬ, (ਜਗਮੀਤ ਖਪਿਆਂਵਾਲੀ)- ਸਿਆਸੀ ਰੋਟੀਆਂ ਸੇਕਣ ਲਈ ਜਿਹੜੀਆਂ ਸਿਆਸੀ ਧਿਰਾਂ ਹਰ ਵਰੇ ਸ੍ਰੀ ਮੁਕਸਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਵੱਡਾ ਇਕੱਠ ਕਰਨ ਲਈ ਪੱਬਾਂ ਭਾਰ ਰਹਿੰਦੀਆਂ ਸਨ ਇਸ ਵਰੇ ਚੋਣ ਜ਼ਾਬਤਾ ਲੱਗਿਆ ਹੋਣ ਕਾਰਨ ਇਨਾਂ ਸਾਰੀਆਂ ਸਿਆਸੀ ਧਿਰਾਂ ਨੂੰ 40 ਮੁਕਤਿਆਂ ਦੀ ਯਾਦ ਵੀ ਪੂਰੀ ਤਰਾਂ ਭੁੱਲ ਲਈ ਕਿਸੇ ਵੀ ਸਿਆਸੀ ਧਿਰ ਦਾ ਕੋਈ ਵੱਡਾ ਆਗੂ ਅੱਜ 40 ਮੁਕਤਿਆਂ ਦੀ ਯਾਦ ‘ਚ ਸ੍ਰੀ ਮੁਤਕਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦਾ ਵਿਖਾਈ ਨਹੀਂ ਦਿੱਤਾ। ਪ੍ਰੰਤੂ ਸਿੱਖ ਸੰਗਤਾਂ ਕੜਾਕੇ ਦੀ ਠੰਡ ‘ਚ ਵੱਡੀ ਗਿਣਤੀ ਵਿਚ ਪਵਿੱਤਰ ਸਰੋਵਰ ਦੇ ਇਸ਼ਨਾਨ ਕਰਨ ਲਈ ਸ਼ਰਧਾ ਭਾਵਨਾ ਨਾਲ ਗੜੁੱਚ ਪੁੱਜੀਆਂ ਹੋਈਆ ਸਨ।40 ਮੁਕਤਿਆ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਵਿੱਚ ਹਰ ਸਾਲ ਮਾਘੀ ਦਾ ਮੇਲਾ 1 ਮਾਘ ਨੂੰ ਮਨਾਇਆ ਜਾਂਦਾ ਹੈ। ਇਸ ਪਵਿੱਤਰ ਦਿਹਾੜੇ ਤੇ ਵੱਡੀ ਗਿਣਤੀ ਵਿੱਚ ਦੂਰ ਨੇਡੇ ਤੋਂ ਸਿੱਖ ਸੰਗਤਾਂ ਪਹੁੰਚਦੀਆਂ ਹਨ।ਇੱਥੇ ਹਰ ਸਾਲ ਸਿਆਸੀ ਰੋਟੀਆਂ ਸੇਕਣ ਲਈ ਕਾਨਫਰੰਸ ਵੀ ਹੁੰਦੀਆਂ ਹਨ। ਧਰਮ ਦੇ ਨਾ ਤੇ ਲੋਕ ਪਵਿੱਤਰ ਦਿਹਾੜੇ ਤੇ ਇਕੱਠੇ ਹੁੰਦੇ ਹਨ ਪਰ ਇਹ ਧਰਮ ਦੇ ਨਾਂਅ ਤੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਚਲੇ ਜਾਂਦੇ ਅਤੇ ਹਰੇਕ ਸਾਲ ਸਿਆਸੀ ਰੋਟੀਆਂ ਸੇਕਣ ਲਈ ਹਰੇਕ ਪਾਰਟੀ ਦੇ ਨੁਮਾਇਦੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਪਰ ਇਸ ਵਾਰ ਚੋਣਾਂ ਸਿਰ ਤੇ ਹੋਣ ਕਰਕੇ ਚੋਣ ਜਾਬਤਾ ਵੀ ਲੱਗਿਆ ਹੋਇਆ ਹੈ। ਜਿਸ ਕਰਕੇ ਮਾਘੀ ਮੇਲੇ ਤੇ ਕੋਈ ਵੀ ਸਿਆਸੀ ਕਾਨਫਰੰਸ ਨਹੀਂ ਹੋਈ ਅਤੇ ਨਾ ਹੀ ਕਿਸੇ ਪਾਰਟੀ ਦਾ ਕੋਈ ਵੀ ਆਗੂ ਇਸ ਵਾਰ ਸ੍ਰੀ ਦਰਬਾਰ ਸਾਹਿਬ ਪਹੁੰਚਿਆ। ਇਸ ਤੋਂ ਜਾਹਿਰ ਹੁੰਦਾ ਹੈ ਕਿ ਇਹ ਸਿਰਫ ਤੇ ਸਿਰਫ ਸਿਆਸੀ ਤੌਰ ਤੇ ਹੀ ਲੋਕਾਂ ਵਿੱਚ ਆਉਂਦੇ ਹਨ ਅਤੇ ਨਾ ਕਿ ਧਰਮ ਦੀ ਖਾਤਰ। ਇਸ ਤੋਂ ਲੱਗਦਾ ਹੈ ਕਿ ਲੀਡਰਾਂ ਦਾ ਕੋਈ ਧਰਮ ਨਹੀਂ ਹੁੰਦਾ। ਇਸ ਲਈ ਸਾਨੂੰ ਇਹਨਾਂ ਦੀਆਂ ਨੀਤੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

Be the first to comment

Leave a Reply