ਸਰਹੱਦ ‘ਤੇ ਹੋਈ ਤਾਇਨਾਤੀ ਤਾਂ ਰੋਣ ਲੱਗੇ ਚੀਨੀ ਫੌਜੀ, ਵੀਡੀਓ ‘ਚ ਦਾਅਵਾ

ਭਾਰਤ ਸਰਹੱਦ ‘ਤੇ ਤਾਇਨਾਤੀ ਦੌਰਾਨ ਰੌਂਦੇ ਦਿਖੇ ਚੀਨੀ ਫੌਜੀ
ਤਾਈਵਾਨ ਨਿਊਜ਼ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਵੀਡੀਓ ਨੂੰ ਫੂਯਾਂਗ ਰੇਲਵੇ ਸਟੇਸ਼ਨ ਜਾਂਦੇ ਵੇਲੇ ਬਸ ਵਿਚ ਸ਼ੂਟ ਕੀਤਾ ਗਿਆ ਸੀ। ਫੌਜ ਵਿਚ ਭਰਤੀ ਇਨਾਂ ਨਵੇਂ ਜਵਾਨਾਂ ਨੂੰ ਇਥੋਂ ਟ੍ਰੇਨਿੰਗ ਤੋਂ ਬਾਅਦ ਭਾਰਤੀ ਨਾਲ ਲੱਗਦੀ ਸਰਹੱਦ ‘ਤੇ ਪੋਸਟਿੰਗ ਲਈ ਭੇਜਿਆ ਜਾ ਰਿਹਾ ਸੀ। ਇਨਾਂ ਜਵਾਨਾਂ ਨੂੰ ਪਹਿਲਾਂ ਹੁਬੇਈ ਸੂਬੇ ਦੇ ਇਕ ਮਿਲਟਰੀ ਕੈਂਪ ਜਾਣਾ ਸੀ। ਉਥੇ ਇਨਾਂ ਦੀ ਪੋਸਟਿੰਗ ਭਾਰਤੀ ਸਰਹੱਦ ‘ਤੇ ਹੋਣੀ ਸੀ।

ਵੀ-ਚੈਟ ਤੋਂ ਚੀਨੀ ਸਰਕਾਰ ਨੇ ਡਿਲੀਟ ਕਰਵਾਈ ਸੀ ਪੋਸਟ
ਇਸ ਵੀਡੀਓ ਨੂੰ ਪਹਿਲੀ ਵਾਰ ਫੂਯਾਂਗ ਸਿਟੀ ਵੀਕਲੀ ਦੇ ਵੀ-ਚੈਟ ਪੇਜ਼ ‘ਤੇ ਪੋਸਟ ਕੀਤਾ ਗਿਆ ਸੀ। ਪਰ ਬਾਅਦ ਵਿਚ ਬੇਇੱਜ਼ਤੀ ਦੇ ਡਰ ਨਾਲ ਜਲਦੀ ਡਿਲੀਟ ਕਰਾ ਦਿੱਤਾ ਗਿਆ। ਫੂਯਾਂਗ ਸਿਟੀ ਵੀਕਲੀ ਦੇ ਪੋਸਟ ਵਿਚ ਚੀਨ ਦੇ ਅਨਹੁਈ ਸੂਬੇ ਦੇ ਫੂਯਾਂਗ ਸਿਟੀ ਵਿਚ ਸਥਿਤ ਯਿੰਗਝੋਓ ਜ਼ਿਲੇ ਦੇ ਰਹਿਣ ਵਾਲੇ ਇਨਾਂ 10 ਰੰਗਰੂਟਾਂ ਨੂੰ ਦਿਖਾਇਆ ਗਿਆ ਸੀ। ਇਹ ਉਹੀ ਰੰਗਰੂਟ ਸਨ ਜੋ ਇਸ ਵੀਡੀਓ ਵਿਚ ਰੋਂਦੇ ਹੋਏ ਦਿਖਾਈ ਦੇ ਰਹੇ ਹਨ।

PunjabKesari

ਕਾਲਜ ਦੇ ਵਿਦਿਆਰਥੀ ਹਨ ਇਹ ਰੰਗਰੂਟ
ਵੀਡੀਓ ਵਿਚ ਦਿਖਾਈ ਦੇ ਰਹੇ ਚੀਨੀ ਫੌਜ ਦੇ ਰੰਗਰੂਟ ਕਾਲਜ ਦੇ ਵਿਦਿਆਰਥੀ ਹਨ। ਇਨਾਂ ਦੀ ਟੀਮ ਵਿਚੋਂ 5 ਜਵਾਨ ਤਿੱਬਤ ਵਿਚ ਸੇਵਾ ਕਰਨ ਲਈ ਸਵੈ-ਇੱਛਾ ਨਾਲ ਸਵੈ-ਸੇਵਕ ਵੀ ਰਹਿ ਚੁੱਕੇ ਹਨ। ਵੀਡੀਓ ਵਿਚ ਚੀਨੀ ਫੌਜੀ ਲੜਖੜਾਉਂਦੀ ਆਵਾਜ਼ ਵਿਚ ਚੀਨੀ ਫੌਜ ਪੀ. ਐੱਲ. ਏ. ਦਾ ਗੀਤ ‘ਗ੍ਰੀਨ ਫਲਾਵਰਸ ਇਨ ਦਿ ਆਰਮੀ’ ਗਾਉਂਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਰੋਣ ਕਾਰਨ ਉਨ੍ਹਾਂ ਦੇ ਮੂੰਹ ਤੋਂ ਆਵਾਜ਼ ਨਹੀਂ ਨਿਕਲ ਰਹੀ ਹੈ।

ਗਲਵਾਨ ਝੜਪ ਤੋਂ ਬਾਅਦ ਚੀਨੀ ਫੌਜ ਵਿਚ ਡਰ ਦਾ ਮਾਹੌਲ
ਗਲਵਾਨ ਵਿਚ ਭਾਰਤੀ ਫੌਜ ਦੇ ਨਾਲ 15 ਜੂਨ ਨੂੰ ਹੋਈ ਝੜਪ ਤੋਂ ਬਾਅਦ ਹੀ ਚੀਨੀ ਫੌਜ ਵਿਚ ਡਰ ਦਾ ਮਾਹੌਲ ਹੈ। ਉਨ੍ਹਾਂ ਦੇ ਫੌਜੀ ਭਾਰਤੀ ਫੌਜੀਆਂ ਨਾਲ ਭਿੜਣ ਤੋਂ ਹੁਣ ਘਬਰਾਉਂਦੇ ਹੋਏ ਦਿਖ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਪੈਂਗੋਂਗ ਝੀਲ ਦੇ ਦੱਖਣੀ ਹਿੱਸੇ ਵਿਚ ਦੇਖਣ ਨੂੰ ਮਿਲੀ ਹੈ। ਜਿਥੇ ਭਾਰਤੀ ਫੌਜ ਨੇ ਕਈ ਚੋਟੀਆਂ ‘ਤੇ ਕਬਜ਼ਾ ਕਰ ਲਿਆ ਹੈ।

Be the first to comment

Leave a Reply