ਵੀਚਾਰ ਜਾਂ ਹਥਿਆਰ  –  ਆਤਮਜੀਤ ਸਿੰਘ, ਕਾਨਪੁਰ

ਅਜੋਕੇ ਹਲਾਤਾਂ ਵੱਲ ਜੇ ਝਾਤ ਮਾਰੀਏ ਤਾਂ ਵੀਚਾਰ ਨਾਲੋਂ ਜਿਆਦਾ ਹਥਿਆਰ ਨੂੰ ਪ੍ਰਮੁਖਤਾ ਦਿੱਤੀ ਗਈ ਹੈ। ਸਮਾਂ ਹੁੰਦਾ ਸੀ ਜਦੋਂ ਮਨੁੱਖ ਦੁਬਿਧਾ ਵਿਚ ਹੁੰਦਾ ਸੀ ਤੇ ਉਹ ਵੀਚਾਰ ਕਰਦਾ ਸੀ, ਦੁਬਿਧਾ ਤੋਂ ਬਾਹਰ ਨਿਕਲਣ ਲਈ ਵੀਚਾਰ ਗੋਸ਼ਟੀ ਕਰਦਾ ਸੀ, ਪਰ ਅੱਜ ਮਨੁੱਖ ਇੰਨਾ ਸਿਆਣਾ ਹੋ ਗਿਆ ਹੈ ਕਿ ਉਹ ਵੀਚਾਰ ਦੀ ਥਾਂ ‘ਤੇ ਹਥਿਆਰ ਨਾਲ ਗੱਲ ਕਰਦਾ ਹੈ … ਪਾਉਂਦਾ ਤਾਂ ਗੁਰਾਂ ਦਿੱਤੀ ਵਰਦੀ ਏ, ਪਰ ਵੀਚਾਰ ਪੱਖੋਂ ਟੁੰਡਾ ਹੋ ਗਿਆ ਹੈ … ਵੀਚਾਰ ਵਾਲਾ ਖਾਨਾ ਹੀ ਖਾਲੀ ਹੋ ਗਿਆ ਹੈ, ਸਿਰਫ ਇਕੋਂ ਪਾਸੇ ਚਿਤ ਲਾ ਕੇ ਸਾਜਿਸ਼ਾਂ ਘੜਦਾ ਰਹਿੰਦਾ ਹੈ, ਕੀ ਕਿਵੇਂ ਸੱਚ ਬੋਲਣ ਵਾਲੇ ‘ਤੇ ਹਮਲਾ ਕਰਾਂ … ਇਹ ਹੀ ਕਾਰਨ ਨਿੱਤ ਹਮਲੇ ਹੋਣ ਦਾ।ਅੱਜ ਸਾਨੂੰ ਵੀਚਾਰ ਪੱਖੋਂ ਹੀਣਾ ਕਰ ਦਿੱਤਾ ਗਿਆ, ਅਸੀਂ ਨਾ ਆਪ ਪੜ੍ਹਨਾ ਚਾਹੁੰਦੇ ਹਾਂ, ਤੇ ਨਾ ਹੀ ਦੂਜਿਆਂ ਦੇ ਮੁਖੋਂ ਸੱਚ ਸੁਣਣਾ ਚਾਹੁੰਦੇ ਹਾਂ, ਸਿਰਫ ਅਪਣੀ ਹੀ ਈਨ ਮਨਵਾਉਣਾ ਚਾਹੁੰਦੇ ਹਾਂ। ਜੋ ਅਸੀਂ ਕਹਿ ਦਿੱਤਾ ਉਹ ਹੀ ਸਹੀ ਹੈ, ਸਾਹਮਣੇ ਵਾਲੇ ਨੇ ਜੋ ਕਹਿਆ ਉਹ ਗਲਤ, ਸੱਚ ਬੋਲਣ ਵਾਲੇ ‘ਤੇ ਹਮਲਾ ਕਰ ਦਿਓ, ਜਿਸ ਨਾਲ ਵੀਚਾਰ ਨਾ ਮਿਲਣ ਉਸ ‘ਤੇ ਹਮਲਾ ਕਰ ਦਿਓ …ਸੱਚ ਜਾਣਿਓ ਭਲਿਓ ! ਵੀਚਾਰ ਨਾ ਮਿਲਣ ‘ਤੇ ਅਸਹਿਮਤੀ ਪ੍ਰਗਟ ਕੀਤੀ ਜਾ ਸਕਦੀ ਹੈ, ਪਰ ਹਮਲਾ ਕਰਨਾ ਕਿਥੇ ਦੀ ਸਿਆਣਪ ਹੈ? … ਅਸਹਿਮਤੀ ਲਈ ਗੋਸ਼ਟੀ ਹੈ … ਵੀਚਾਰ ਚਰਚਾ ਹੈ … ਹਮਲਾ ਨਹੀਂ … ਗੁਰੂ ਦਾ ਹੁਕਮ ਹੈ

“ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ || ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ||ਅਤੇ ਭਲਿਓ ਜਿਥੇ ਗੱਲ ਹੀ ਗੁਰੂ ਦੀ ਹੋਵੇ ਉਸ ਨੂੰ ਭਲਾ ਹੀ ਸਮਝਣਾ ਚਾਹੀਦਾ ਹੈ, ਗੁਰੂ ਹੁਕਮ ਹੈ *ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ*। ਭਲਿਓ ਜੇ ਉਸ ਦੇ ਹੁਕਮ ਤੋਂ ਬਾਹਰ ਉਲਟ ਨਿੱਤ ਹਮਲੇ ਹੀ ਕਰੋਗੇ ਤਾਂ ਚੋਟਾਂ ਹੀ ਖਾਵੋਗੇ, ਭਾਵ ਨਿਤ ਹੋਰ ਆਤਮਿਕ ਮੌਤੇ ਮਰੋਗੇ …ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ||

Be the first to comment

Leave a Reply