ਵਿਰਾਟ ਕੋਹਲੀ ਦੇਸ਼ ਭਗਤ ਨਹੀਂ : ਭਾਜਪਾ ਆਗੂ

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਮੱਧ ਪ੍ਰਦੇਸ਼ ਦੇ ਗੁਨਾ ਤੋਂ ਵਿਧਾਨ ਸਭਾ ਮੈਂਬਰ, ਪੰਨਾ ਲਾਲ ਸ਼ਕਿਆ ਨੇ ਕਿਹਾ,ਕਿ ਇਟਲੀ ਦੀਆਂ ਡਾਂਸਰਾਂ ਭਾਰਤ ਵਿੱਚ ਆ ਕੇ ਪੈਸੇ ਕਮਾਉਂਦੀਆਂ ਹਨ ਤੇ ਤੁਸੀਂ ਦੇਸ ਦਾ ਪੈਸਾ ਉੱਥੇ ਲਿਜਾ ਰਹੇ ਹੋ। ਤੁਸੀਂ ਦੇਸ ਨੂੰ ਕੀ ਦਿਉਂਗੇ?
ਗੁਨਾ ਵਿੱਚ ਇੱਕ ਸਕਿਲ ਇੰਡੀਆ ਸੈਂਟਰ ਦੇ ਉਤਘਟਨ ਮੌਕੇ ਇਸ ਭਾਜਪਾ ਵਿਧਾਇਕ ਨੇ ਇਹ ਇਹ ਗੱਲਾਂ ਕਹੀਆਂ। ਅੱਗੇ ਗੱਲ ਜਾਰੀ ਰੱਖਦਿਆਂ ਉਨ੍ਹਾਂ ਨੇ ਕਿਹਾ, ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਵਿਕਰਮਾਦਿੱਤਿਆ, ਯੁਧਿਸ਼ਟਰ ਨੇ ਇਸ ਧਰਤੀ ਤੇ ਵਿਆਹ ਕਰਵਾਏ। ਤੁਹਾਨੂੰ ਵੀ ਸਾਰਿਆਂ ਨੂੰ ਇੱਥੇ ਹੀ ਵਿਆਹ ਕਰਾਉਣੇ ਚਾਹੀਦੇ ਹਨ।… (ਕੋਹਲੀ) ਨੇ ਇੱਥੋਂ ਪੈਸੇ ਕਮਾਏ ਤੇ ਅਰਬਾਂ ਰੁਪਏ ਉੱਥੇ ਖਰਚ ਦਿੱਤੇ..(ਉਸ) ਨੂੰ ਇਸ ਦੇਸ ਦੀ ਭੋਰਾ ਇਜ਼ਤ ਨਹੀਂ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਦੇਸ ਭਗਤ ਨਹੀਂ ਹੈ।

Be the first to comment

Leave a Reply