ਮੋਦੀ ਦੇ ਮੰਤਰੀ ਦਾ ਬਿਆਨ: *ਕੈਂਸਰ ਪਿਛਲੇ ਜਨਮ ਦੇ ਕਰਮਾਂ ਦਾ ਫਲ*:

ਗੁਹਾਟੀ: ਅਸਾਮ ਦੇ ਸਿਹਤ ਮੰਤਰੀ ਹੇਮੰਤ ਬਿਸਵ ਸ਼ਰਮਾ ਨੇ ਕੈਂਸਰ ਬਾਰੇ ਅਜੀਬੋ ਗਰੀਬ ਬਿਆਨ ਦਿੱਤਾ ਹੈ ਜਿਸ ਕਰ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਗੁਹਾਟੀ ‘ਚ ਇੱਕ ਸਮਾਗਮ ਵਿੱਚ ਹੇਮੰਤ ਬਿਸਵਾ ਸ਼ਰਮਾ ਨੇ ਕਿਹਾ ਕਿ ਕੈਂਸਰ ਪਾਪ ਦਾ ਫਲ ਹੈ। ਉਨ੍ਹਾਂ ਕਿਹਾ,”ਕੈਂਸਰ ਹੋਣਾ, ਐਕਸੀਡੈਂਟ ਹੋਣਾ ਇਹ ਸਭ ਪਿਛਲੇ ਜਨਮ ਦੇ ਕਰਮਾਂ ਦਾ ਹੀ ਨਤੀਜਾ ਹੈ, ਇਹ ਈਸ਼ਵਰ ਦਾ ਫੈਸਲਾ ਹੈ ਇਸ ਤੋਂ ਕੋਈ ਬਚ ਨਹੀਂ ਸਕਦਾ।”ਗੁਹਾਟੀ ਵਿੱਚ ਇੱਕ ਸਮਾਗਮ ਦੌਰਾਨ ਹੇਮੰਤ ਬਿਸਵ ਸ਼ਰਮਾ ਨੇ ਕਿਹਾ ਕਿ ਜਰੂਰੀ ਨਹੀਂ ਕਿ ਗ਼ਲਤੀ ਅਸੀਂ ਹੀ ਕਰੀਏ, ਕਈ ਵਾਰ ਮਾਤਾ-ਪਿਤਾ ਵੀ ਗ਼ਲਤੀ ਕਰ ਦਿੰਦੇ ਹਨ ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਕੈਂਸਰ ਵਰਗੀ ਖ਼ਰਨਾਕ ਬਿਮਾਰੀ ਤੇ ਅਜਿਹਾ ਅਜੀਬੋਗਰੀਬ ਬਿਆਨ ਦੇ ਕੇ ਹੇਮੰਤ ਬਿਸਵ ਸ਼ਰਮਾ ਸਭ ਦੇ ਨਿਸ਼ਾਨੇ ‘ਤੇ ਆ ਗਏ ਹਨ।ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਟਵੀਟ ਕਰ ਲਿਖਿਆ ਹੈ,”ਅਸਾਮ ਦੇ ਮੰਤਰੀ ਹੇਮੰਤ ਬਿਸਵ ਸ਼ਰਮਾ ਨੇ ਕਿਹਾ-ਕੈਂਸਰ ਪਿਛਲੇ ਜਨਮ ਦੇ ਪਾਪ ਦਾ ਫਲ ਹੈ। ਇੱਕ ਆਜ਼ਮੀ ‘ਤੇ ਪਾਰਟੀ ਬਦਲਣ ਦਾ ਕੀ ਇਹ ਅਸਰ ਹੁੰਦਾ ਹੈ।” ਤੁਹਾਨੂੰ ਦੱਸ ਦੇਈਏ ਕਿ ਹੇਮੰਤ ਬਿਸਵ ਸ਼ਰਮਾ ਦੀ ਗਿਣਤੀ ਅਸਾਮ ਦੇ ਵੱਡੇ ਕਾਂਗਰਸ ਨੇਤਾਵਾਂ ਵਿੱਚ ਹੁੰਦੀ ਸੀ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿੱਚ ਚਲੇ ਗਏ ਸਨ।

Be the first to comment

Leave a Reply