ਮੋਦੀ ਦੀ ਚਮਚਾਗਿਰੀ ਕਰ ਕੇ ਵੀ ਬਾਦਲਾਂ ਨੂੰ ਕੁੱਝ ਨਹੀਂ ਮਿਲਿਆ : ਕੇਜਰੀਵਾਲ

ਲੁਧਿਆਣਾ:-: ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਵਪਾਰੀਆਂ, ਉਦਯੋਗਪਤੀਆਂ ਅਤੇ ਟਰਾਂਸਪੋਰਟਰਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਉਹ ਇਨ੍ਹਾਂ ਵਰਗਾਂ ਨੂੰ ਬਾਦਲਾਂ ਦੇ ਮਾਫ਼ੀਆ ਰੂਪੀ ਚੁੰਗਲ ਵਿਚੋਂ ਆਜ਼ਾਦ ਕਰਵਾਉਣਗੇ ਅਤੇ ਬਿਹਤਰ ਸਹੂਲਤਾਂ ਦੇਣਗੇ।

ਤੀਜਾ ਚੋਣ ਮਨੋਰਥ ਪੱਤਰ ਜਾਰੀ ਕਰਨ ਲਈ ਸਾਹਨੇਵਾਲ ਲਾਗੇ ਪੈਂਦੇ ਵੱਡੇ ਰਿਜ਼ਾਰਟ ਵਿਚ ਸਮਾਗਮ ਰਖਿਆ ਗਿਆ ਸੀ। ਕੇਜਰੀਵਾਲ ਨੇ ਅਕਾਲੀਆਂ ‘ਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਮੋਦੀ ਦੀ ਚਾਪਲੂਸੀ ਕੀਤੀ ਹੈ ਪਰ ਖਟਿਆ ਕੁੱਝ ਵੀ ਨਹੀਂ। ਉਨ੍ਹਾਂ ਕਿਹਾ ਕਿ ਬਾਦਲ ਮੋਦੀ ਦੇ ਪੈਰਾਂ ‘ਤੇ ਪਏ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਇਕ ਵੀ ਪੈਸਾ ਪੰਜਾਬ ਲਈ ਲੈ ਕੇ ਨਹੀਂ ਆਏ। ਕੇਜਰੀਵਾਲ ਨੇ ਕਿਹਾ ਕਿ ਉਹ ਮੋਦੀ ਦੇ ਸਹਿਯੋਗ ਤੋਂ ਬਿਨਾਂ ਦਿੱਲੀ ਦਾ ਸ਼ਾਸਨ ਚਲਾ ਰਹੇ ਹਨ ਪਰ ਪੰਜਾਬ ਦੇ ਵਿਕਾਸ ਲਈ ਉਹ ਮੋਦੀ ਦੇ ਪੈਰ ਵੀ ਫੜਨਗੇ। ਕੇਜਰੀਵਾਲ ਨੇ ਕਿਹਾ, ‘ਜੇ ਉਨ੍ਹਾਂ ਕੁੱਝ ਨਾ ਦਿਤਾ ਤਾਂ ਸਾਨੂੰ ਅਪਣਾ ਹੱਕ ਲੈਣਾ ਆਉਂਦਾ ਹੈ। ਅਸੀ ਹੱਕ ਲੈਣ ਲਈ ਸਰਕਾਰ ਦਾ ਘਿਰਾਅ ਕਰਨ ਤੋਂ ਗੁਰੇਜ਼ ਨਹੀ ਕਰਾਂਗੇ।

Be the first to comment

Leave a Reply