ਮਹਾਰਾਸ਼ਟਰ ‘ਚ ਜ਼ਹਿਰੀਲਾ ਪਾਣੀ ਪੀਣ ਕਾਰਨ 14 ਲੋਕਾਂ ਦੀ ਮੌਤ

ਮੁੰਬਈ— ਪਾਣੀ ਇਕ ਅਜਿਹਾ ਪਦਾਰਥ ਹੈ, ਜੋ ਹਰ ਇਨਸਾਨ ਲਈ ਜ਼ਿੰਦਗੀ ਜਿਊਣ ਲਈ ਜ਼ਰੂਰੀ ਹੈ ਪਰ ਮਹਾਰਾਸ਼ਟਰ ਦੇ ਇਕ ਇਲਾਕੇ ‘ਚ ਅੱਜ ਬੋਰਵੈਲ ਦਾ ਪਾਣੀ ਪੀਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 38 ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।
ਉਥੇ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਯਵਤਮਾਲ ਦੇ ਮਹਾ ਪਿੰਡ ‘ਚ 250 ਫੁੱਟ ਬੋਰਵੈਲ ‘ਚ ਪਾਣੀ ਦਾ ਪੀਣ ਪੀਤਾ, ਜਿਸ ‘ਚ ਮੌਜੂਦ ਕਿਸੇ ਜ਼ਹਿਰੀਲੇ ਪਦਾਰਥ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਡਾਕਟਰ ਵਿਨੋਬਾ ਭਾਵੇ ਹਸਪਤਾਲ ਦੇ ਓ. ਐਸ. ਡੀ. ਐਮ. ਡਾਕਟਰ ਅਭੀਉਦ ਮੇਘੇ ਨੇ ਦੱਸਿਆ ਕਿ ਸਾਡੇ ਹਸਪਤਾਲ ‘ਚ 38 ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ‘ਚ 13 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

Be the first to comment

Leave a Reply