ਨਵੀਂ ਦਿੱਲੀ,: ਭਾਰਤ ਸਰਕਾਰ ਨੇ ਨੌਕਰਸ਼ਾਹੀ ‘ਚ ਭ੍ਰਿਸ਼ਟਾਚਾਰ ‘ਤੇ ਸ਼ਿਕੰਜਾ ਕਸਣ ਲਈ ਸਖ਼ਤ ਕਦਮ ਚੁੱਕਿਆ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਦੇ ਸਾਰੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਅਗਲੇ ਮਹੀਨੇ ਤੱਕ ਆਪਣੀ ਜਾਇਦਾਦ ਦੀ ਬਿਊਰਾ ਦੇਣ। ਅਧਿਕਾਰੀਆਂ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਤਰੱਕੀ ਅਤੇ ਵਿਦੇਸ਼ ਪੋਸਟਿੰਗ ਲਈ ਲੋੜੀਂਦੀ ਵਿਜੀਲੈਂਸ ਕਲੀਅਰਿੰਗ ਨਹੀਂ ਦਿੱਤੀ ਜਾਵੇਗੀ।
Leave a Reply
You must be logged in to post a comment.