ਭਾਰਤ ਨੇ 50 ਕਰੋੜ ਡਾਲਰ ਦੀ ਟੈਂਕ ਨਾਸ਼ਕ ਸਪਾਈਕ ਮਿਜ਼ਾਈਲ ਦਾ ਆਰਡਰ ਕੀਤਾ ਰੱਦ

ਯੇਰੂਸ਼ਲਮ¸ ਇਜ਼ਰਾਈਲ ਦੀ ਸਰਕਾਰੀ ਰੱਖਿਆ ਖੇਤਰ ਦੀ ਕੰਪਨੀ ਰਾਫੇਲ ਨੇ ਅੱਜ ਕਿਹਾ ਕਿ ਭਾਰਤ ਨੇ ਟੈਂਕ ਨਾਸ਼ਕ ਅਤਿ-ਆਧੁਨਿਕ ਮਿਜ਼ਾਈਲ ਸਪਾਈਕ ਦਾ ਸੌਦਾ ਰੱਦ ਕਰ ਦਿੱਤਾ ਹੈ। ਇਹ ਸੌਦਾ ਕਰੀਬ 50 ਕਰੋੜ ਡਾਲਰ ਦਾ ਸੀ ਅਤੇ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਖੇਤਰ ਵਿਚ ਸੰਬੰਧ ਗੂੜ੍ਹੇ ਹੋਣ ਦੀ ਉਮੀਦ ਸੀ। ਕੰਪਨੀ ਨੇ ਕਿਹਾ, ”ਇਸ ਸੌਦੇ ਦੇ ਰੱਦ ਹੋਣ ਨਾਲ ਸਾਨੂੰ ਕਾਫੀ ਦੁੱਖ ਹੋਇਆ ਹੈ ਪਰ ਫਿਰ ਵੀ ਅਸੀਂ ਭਾਰਤ ਦੇ ਰੱਖਿਆ ਮੰਤਰਾਲਾ ਦੇ ਨਾਲ ਸਹਿਯੋਗ ਕਰਨ ਲਈ ਵਚਨਬੱਧ ਹਾਂ। ਭਾਰਤ ਸਾਡਾ ਦੋ ਦਹਾਕਿਆਂ ਤੋਂ ਕਾਫੀ ਅਹਿਮ ਰੱਖਿਆ ਖਰੀਦਦਾਰ ਸੀ ਅਤੇ ਅਸੀਂ ਉਸ ਦੇ ਨਾਲ ਸਹਿਯੋਗ ਕਰਨ ਦੀ ਆਪਣੀ ਨੀਤੀ ‘ਤੇ ਕਾਇਮ ਹਾਂ।

Be the first to comment

Leave a Reply