ਭਾਰਤ ਨੇ ਚੀਨ ਨੂੰ ਕਿਹਾ, ਸੜਕ ਬਣਾਉਣ ਵਾਲੀਆਂ ਮਸ਼ੀਨਾਂ ਤਾਂ ਲੈ ਜਾਓ

ਨਵੀਂ ਦਿੱਲੀ— ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਇਲਾਕੇ ‘ਚ ਟੂਟਿੰਗ ‘ਚ ਭਾਰਤੀ ਸੁਰੱਖਿਆ ਮੁਲਾਜ਼ਮਾਂ ਨੇ ਜਦੋਂ ਚੀਨੀ ਲੋਕਾਂ ਨੂੰ ਉਸਾਰੀ ਦਾ ਕੰਮ ਰੋਕਣ ਲਈ ਕਿਹਾ, ਉਦੋਂ ਚੀਨੀਆਂ ਨੇ ਕਿਹਾ ਕਿ ਅਸੀਂ ਆਪਣੇ ਇਲਾਕੇ ‘ਚ ਇਹ ਕੰਮ ਕਰ ਰਹੇ ਹਾਂ।
ਭਾਰਤੀ ਸੁਰੱਖਿਆ ਮੁਲਾਜ਼ਮਾਂ ਨੇ ਜਦੋਂ ਸਬੂਤ ਪੇਸ਼ ਕੀਤੇ ਉਦੋਂ ਵਾਪਸ ਚਲੇ ਗਏ ਪਰ ਆਪਣੇ ਨਾਲ ਲਿਆਂਦੀਆਂ ਗਈਆਂ ਖੋਦਾਈ ਦੀਆਂ 2 ਮਸ਼ੀਨਾਂ ਸ਼ੱਕੀ ਢੰਗ ਨਾਲ ਭਾਰਤੀ ਇਲਾਕੇ ‘ਚ ਹੀ ਛੱਡ ਗਏ। ਭਾਰਤ ਨੇ ਚੀਨੀ ਅਧਿਕਾਰੀਆਂ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਆਪਣੀਆਂ ਮਸ਼ੀਨਾਂ ਲੈ ਜਾਣ।

Be the first to comment

Leave a Reply