ਭਾਰਤ ਦੀ ਰਾਜਧਾਨੀ ਦਿੱਲੀ:50 ਸਿਗਰਟਾਂ ਪੀਣ ਦੇ ਬਰਾਬਰ ਹਵਾ ‘ਚ ਸਾਹ ਲੈਣਾ, ਰੋਜ਼ਾਨਾ ਹੁੰਦੀਆਂ 8 ਮੌਤਾਂ

ਦਿੱਲੀ ਦੀ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੋ ਚੁੱਕੀ ਹੈ। ਹਵਾ ਵਿੱਚ ਪ੍ਰਦੂਸ਼ਕਾਂ ਦੀ ਮਾਤਰਾ 451 ਹੋ ਚੁੱਕੀ ਹੈ, ਸਿਖਰ ਤੋਂ ਸਿਰਫ 49 ਦਰਜੇ ਘੱਟ। ਅਜਿਹੇ ਵਾਤਾਵਰਨ ਵਿੱਚ ਸਾਹ ਲੈਣ ਦਾ ਮਤਲਬ 50 ਸਿਗਰਟਾਂ ਜਿੰਨਾ ਧੂਆਂ ਆਪਣੇ ਸਰੀਰ ਵਿੱਚ ਖਿੱਚਣਾ ਹੈ। ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਇਸ ਨੂੰ ਸਿਹਤ ਲਈ ਐਮਰਜੈਂਸੀ ਐਲਾਨਿਆ ਹੈ।

ਆਈ.ਐਮ.ਏ. ਦੇ ਮੁਖੀ ਡਾ. ਕੇ.ਕੇ. ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਪ੍ਰਦੂਸ਼ਕਾਂ ਜਿਵੇਂ ਨਾਈਟ੍ਰੋਜਨ ਆਕਸਾਈਡ ਤੇ ਧੂੜ ਕਣ ਦੇ ਸੂਰਜ ਦੀ ਰੌਸ਼ਨੀ ਨਾਲ ਮਿਲਣ ਦੇ ਨਾਲ ਵਾਤਾਵਰਨ ਵਿੱਚ ਇੱਕ ਪਰਤ ਜਿਹੀ ਬਣ ਜਾਂਦੀ ਹੈ। ਇਸ ਮਾਹੌਲ ਵਿੱਚ ਸਾਹ ਦੀ ਬਿਮਾਰੀ ਵਾਲੇ ਰੋਗੀਆਂ ਦੇ ਨਾਲ-ਨਾਲ ਆਮ ਇਨਸਾਨ ਵੀ ਪ੍ਰਭਾਵਿਤ ਹੋ ਸਕਦੇ ਹਨ।

ਡਾ. ਅਗਰਵਾਲ ਮੁਤਾਬਕ ਦਿੱਲੀ ‘ਚ ਹਰ ਸਾਲ 3000 ਯਾਨੀ ਰੋਜ਼ 8 ਮੌਤਾਂ ਗੰਧਲੀ ਹਵਾ ਕਾਰਨ ਹੀ ਹੁੰਦੀਆਂ ਹਨ। ਦਿੱਲੀ ਦੇ ਹਰ ਤਿੰਨ ਬੱਚਿਆਂ ‘ਚੋਂ ਇੱਕ ਬੱਚੇ ਨੂੰ ਫੇਫੜਿਆਂ ਰਾਹੀਂ ਖ਼ੂਨ ਆਉਣ ਦੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਅਗਲੇ ਕੁਝ ਦਿਨਾਂ ਤੱਕ ਕਸਰਤ ਜਾਂ ਸੈਰ ਤੇ ਗ਼ੈਰ-ਜ਼ਰੂਰੀ ਕੰਮਾਂ ਲਈ ਘਰੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ।

ਆਈ.ਐਮ.ਏ. ਨੇ ਦਿੱਲੀ-ਐੱਨ.ਸੀ.ਆਰ. ਦੇ ਸਾਰੇ ਸਕੂਲਾਂ ਲਈ ਮਸ਼ਵਰੇ ਜਾਰੀ ਕਰਨ ਲਈ ਮੁੱਖ ਮੰਤਰੀ ਨੂੰ ਸੰਚਾਰ ਸਾਧਨਾਂ ਰਾਹੀਂ ਭੇਜਣ ਦੀ ਅਪੀਲ ਕੀਤੀ ਹੈ। ਸੰਸਥਾ ਨੇ ਏਅਰਟੈੱਲ ਵੱਲੋਂ 19 ਨਵੰਬਰ ਨੂੰ ਕਰਵਾਈ ਜਾਣ ਵਾਲੀ ਦਿੱਲੀ ਹਾਫ ਮੈਰਾਥਨ ਰੱਦ ਕਰਨ ਲਈ ਵੀ ਕਿਹਾ ਹੈ।ਡਾ. ਅਗਰਵਾਲ ਨੇ ਦੱਸਿਆ ਕਿ ਜਦੋਂ ਨਮੀ ਜ਼ਿਆਦਾ, ਹਵਾ ਦਾ ਵਹਾਅ ਤੇ ਤਾਪਮਾਨ ਘੱਟ ਹੁੰਦਾ ਹੈ ਤਾਂ ਕੋਹਰਾ ਜਾਂ ਧੁੰਦ ਬਣ ਜਾਂਦੀ ਹੈ ਪਰ ਜਦੋਂ ਇਸ ਧੁੰਦ ਵਿੱਚ ਪ੍ਰਦੂਸ਼ਕ ਮਿਲ ਜਾਂਦੇ ਹਨ ਤਾਂ ਇਸੇ ਨੂੰ ਸਮੌਗ ਕਹਿੰਦੇ ਹਨ।

ਉਨ੍ਹਾਂ ਕਿਹਾ ਕਿ ਧੁੰਦ, ਫੇਫੜਿਆਂ ਤੇ ਦਿਲ ਦੋਵਾਂ ਲਈ ਨੁਕਸਾਨਦਾਇਕ ਹੈ। ਕੁਝ ਪ੍ਰਦੂਸ਼ਕ ਕਣ ਅਜਿਹੇ ਹੁੰਦੇ ਹਨ ਜੋ ਮਨੁੱਖੀ ਸਾਹ ਪ੍ਰਣਾਲੀ ਛਾਣ ਨਹੀਂ ਸਕਦੀ। ਸੂਖਮ ਪ੍ਰਦੂਸ਼ਕ ਕਣਾਂ ਕਾਰਨ ਫੇਫੜਿਆਂ ਦੇ

Be the first to comment

Leave a Reply