ਭਾਜਪਾ ਦਾ ਸਾਥ ਦਿੱਤਾ ਹੁੰਦਾ ਤਾਂ ਲਾਲੂ ਰਾਜਾ ਹਰੀਸ਼ ਚੰਦਰ ਹੁੰਦੇ : ਤੇਜਸਵੀ

ਪਟਨਾ-ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਜੇ ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿੱਤਾ ਹੁੰਦਾ ਤਾਂ ਅੱਜ ਉਨ੍ਹਾ ਨੂੰ ਰਾਜਾ ਹਰੀਸ਼ ਚੰਦਰ ਆਖ ਕੇ ਸਨਮਾਨ ਦੇਣਾ ਸੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਨੇ ਕਿਹਾ ਕਿ ਜੇ ਵਿਰੋਧੀ ਸਮਝਦੇ ਹਨ ਕਿ ਜੇਲ੍ਹ ਜਾਣ ਮਗਰੋਂ ਲਾਲੂ ਪ੍ਰਸਾਦ ਯਾਦਵ ਖ਼ਤਮ ਹੋ ਗਏ ਹਨ ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ ਗਲਤੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੀ ਜਨਤਾ ਬੇਹੱਦ ਗੁੱਸੇ ‘ਚ ਹੈ ਅਤੇ ਬਿਹਾਰ ਦੇ ਲੋਕ ਸਮਾਂ ਆਉਣ ‘ਤੇ ਇਸ ਦਾ ਜੁਆਬ ਦੇਣਗੇ। ਉਨ੍ਹਾਂ ਕਿਹਾ ਕਿ ਜੇ ਲਾਲੂ ਜੀ ਭਾਜਪਾ ਦੇ ਸਹਿਯੋਗੀ ਬਣ ਜਾਂਦੇ ਤਾਂ ਭਾਜਪਾ ਲਈ ਉਹ ਰਾਜ ਹਰੀਸ਼ ਚੰਦਰ ਹੁੰਦੇ।ਜ਼ਿਕਰਯੋਗ ਹੈ ਕਿ ਹਿਮਾਚਲ ‘ਚ ਕਾਂਗਰਸ ਆਗੂ ਸੁਖਰਾਮ, ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੇ ਆਗੂ ਮੁਕੁਲ ਰਾਏ, ਯੂ ਪੀ ‘ਚ ਬਸਪਾ ‘ਚੋਂ ਮੁਅੱਤਲ ਆਗੂ ਬਾਬੂ ਸਿੰਘ ਕੁਸ਼ਵਾਹਾ ਸਮੇਤ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਦੋਸ਼ੀ ਆਗੂ ਭਾਜਪਾ ‘ਚ ਸ਼ਾਮਲ ਹੋਏ ਹਨ ਅਤੇ ਭਾਜਪਾ ‘ਤੇ ਉਨ੍ਹਾਂ ਆਗੂਆਂ ਵਿਰੁੱਧ ਭ੍ਰਿਸ਼ਟਾਚਾਰ ਦਾ ਮੁੱਦਾ ਨਾ ਉਠਾਉਣ ਦੇ ਦੋਸ਼ ਲੱਗਦੇ ਰਹੇ ਹਨ। ਸੁਖਰਾਮ ਟੈਲੀਕਾਮ ਘੁਟਾਲੇ, ਜਦਕਿ ਮਕੁਲ ਰਾਏ ਸ਼ਾਰਦਾ ਚਿੱਟ ਫ਼ੰਡ ਘੁਟਾਲੇ ‘ਚ ਦੋਸ਼ੀ ਹਨ। ਕੁਸ਼ਵਾਹਾ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋਏ ਸਨ। ਉਨ੍ਹਾ ‘ਤੇ ਐਨ ਐੱਚ ਆਰ ਐੱਮ ਘੁਟਾਲੇ ਦੇ ਨਾਲ-ਨਾਲ ਸੀ ਐੱਮ ਓ ਦੇ ਕਤਲ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ।

Be the first to comment

Leave a Reply