ਬਾਬਾ ਭੂਪਿੰਦਰ ਸਿੰਘ ਦੇ ਸਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ ਸਿੱਖ ਸੰਗਤ

24 ਘੰਟਿਆਂ ‘ਚ ਕਾਤਲਾਂ ਤੇ ਸਾਜਿਸ਼ਕਰਤਾਵਾਂ ਨੂੰ ਗ੍ਰਿਰਤਾਰ ਨਾ ਕੀਤਾ ਗਿਆ ਤਾਂ ਕਰਾਂਗੇ ਵੱਡਾ ਸੰਘਰਸ਼ :
ਜੇਕਰ ਸਰਸੇ ਵਾਲੇ, ਨਿਰੰਕਾਰੀ, ਨੂਰਮਹਿਲੀਏ ਅਜਿਹਾ ਕੁਝ ਕਰਦੇ ਤਾਂ ਕੋਈ ਗਮ ਨਹੀ ਸੀ: ਸੰਤ ਢੱਡਰੀਆਂਵਾਲੇ

ਲੁਧਿਆਣਾ (ਰਾਜ ਭੂਖੜੀ) ਸਿਧਵਾਂ ਨਹਿਰ ਤੇ ਪੈਂਦੇ ਸਿਵਾਲਿਕ ਪੈਟਰੋਲ ਪੰਪ ਦੇ ਨਜਦੀਕ ਕੱਲ ਪ੍ਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਮਿਸ਼ਨ ਦੇ ਮੁੱਖੀ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਤੇ ਜੋ ਜਾਨਲੇਵਾ ਹਮਲਾ ਹੋਇਆ ਸੀ ਉਸ ਵਿੱਚ ਭਾਵੇਂ ਉਹ ਸੁਰੱਖਿਅਤ ਬਚ ਗਏ ਪਰ ਉਨਾਂ ਦੇ ਸਾਥੀ ਬਾਬਾ ਭੁਪਿੰਦਰ ਸਿੰਘ ਡੇਰਾ ਢੱਕੀ ਸਾਹਿਬ ਖਾਸੀ ਕਲਾਂ ਸਿੱਖੀ ਦੇ ਭੇਸ ਵਿੱਚ ਆਏ ਹਮਲਾਵਰਾਂ ਦੀ ਗੋਲੀ ਦਾ ਸ਼ਿਕਾਰ ਹੋ ਗਏ ਜਿਸ ਦੇ ਚੱਲਦਿਆਂ ਉਨਾਂ ਦੀ ਮੌਤ ਹੋ ਗਈ ਸੀ। ਬਾਬਾ ਭੁਪਿੰਦਰ ਸਿੰਘ ਅਪਣੇ ਪਿਛੇ ਪਤਨੀ ਅਤੇ 9 ਤੇ 5 ਸਾਲ ਦੇ ਦੋ ਲੜਕੇ ਛੱਡ ਗਏ। ਡੇਰਾ ਢੱਕੀ ਦੇ ਸੇਵਾਦਾਰ ਹੁਸ਼ਿਆਰ ਸਿੰਘ ਦੇ ਸਪੁੱਤਰ ਬਾਬਾ ਭੁਪਿੰਦਰ ਸਿੰਘ ਚਾਰ ਭੈਣਾਂ ਦੇ ਇੱਕਲੌਤੇ ਭਰਾ ਸਨ। ਬਾਬਾ ਭੁਪਿੰਦਰ ਸਿੰਘ ਦਾ ਅੰਤਿਮ ਸਸਕਾਰ ਤਾਜਪੁਰ ਰੋਡ ਤੇ ਪੈਂਦੇ ਪਿੰਡ ਖਾਸੀ ਕਲਾਂ ਦੇ ਸਮਸਾਨ ਘਾਟ ਵਿੱਚ ਕੀਤਾ ਗਿਆ ਜਿਥੇ ਹਜਾਰਾਂ ਦੀ ਤਾਦਾਦ ਵਿੱਚ ਪਹੁੰਚੀ ਸਿੱਖ ਸੰਗਤ ਅਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਇਲਾਵਾ ਪੰਜਾਬ ਦੀਆਂ ਨਾਮੀਂ ਸਖਸ਼ੀਅਤਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਅੰਤਿਮ ਸਸਕਾਰ ਤੋਂ ਪਹਿਲਾਂ ਡੇਰਾ ਢੱਕੀ ਸਾਹਿਬ ਵਿਖੇ ਰੱਖੇ ਸਾਂਤੀ ਸਮਾਗਮ ਨੂੰ ਸਬੋਧਨ ਕਰਦਿਆਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਅਪਣੀ ਜੁਬਾਨੀ ਸਾਰੀ ਦਾਸਤਾਨ ਸੰਗਤ ਨੂੰ ਸੁਣਾਈ। ਉਨਾਂ ਦੱਸਿਆ ਕਿ ਬਾਬਾ ਭੁਪਿੰਦਰ ਸਿੰਘ ਜੋ ਗੁਰਮਤਿ ਦੇ ਪ੍ਰਚਾਰ ਵਾਲੀ ਉਨਾਂ ਦੀ ਟੀਮ ਦੇ ਮੈਂਬਰ ਹਨ, ਸਾਡੇ ਖਿਲਾਫ ਸੋਸ਼ਲ ਮੀਡੀਆ ਤੇ ਹੋ ਰਹੇ ਕੂੜ ਪ੍ਰਚਾਰ ਤੋਂ ਦੁੱਖੀ ਸਨ। ਮੈਨੂੰ ਮਿਲ ਕੇ ਉਨਾਂ ਇਸ ਬਾਰੇ ਦੱਸਿਆ ਤੇ ਮੇਰੇ ਸਮਝਾਉਣ ਤੇ ਉਨਾਂ ਦਾ ਮਨ ਹਲਕਾ ਹੋ ਗਿਆ। ਘਟਨਾ ਵਾਲੇ ਦਿਨ ਮੈਂ ਲੁਧਿਆਣਾ ਦੇ ਪਿੰਡ ਈਸੇਵਾਲ ਵਿਖੇ ਸਮਾਗਮ ‘ਚ ਆਉਣਾ ਸੀ। ਬਾਬਾ ਭੁਪਿੰਦਰ ਸਿੰਘ ਵੀ ਮੇਰੇ ਨਾਲ ਹੀ ਸਨ ਜਿਨਾਂ ਨੂੰ ਮੈਂ ਸਤਿਕਾਰ ਵਜੋਂ ਅਪਣੀ ਗੱਡੀ ਦੀ ਅਗਲੀ ਸੀਟ ਤੇ ਬੈਠਾ ਦਿੱਤਾ ਅਤੇ ਖੁਦ ਪਿਛਲੀ ਸੀਟ ਤੇ ਬੈਠ ਕੇ ਰਹਿਰਾਸ ਕਰਨ ਲੱਗ ਪਿਆ। ਲੁਧਿਆਣਾ ਪਹੁੰਚ ਕੇ ਰਹਿਰਾਸ ਦੀ ਸਮਾਪਤੀ ਤੋਂ ਬਾਅਦ ਮੈਂ ਸੜਕ ਤੇ ਲੱਗੀ ਛਬੀਲ ਜਿਸ ਵਿੱਚ ਕੋਕ ਅਤੇ ਫਰੂਟੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਛਬੀਲ ਵਾਲਾ ਟੈਂਟ ਵੀ ਟੇਢਾ ਲਗਾ ਰੱਖਿਆ ਸੀ ਨੂੰ ਦੇਖ ਕੇ ਹੈਰਾਨ ਹੋ ਗਿਆ ਅਤੇ ਮੈਨੂੰ ਏਹ ਅਜੀਬ ਜਿਹਾ ਲੱਗਿਆ।

ਏਨੇ ਨੂੰ ਉਸ ਟੈਂਟ ਵਿੱਚ ਕੋਹਾੜੀਆਂ ਲੈ ਕੇ ਲੁਕੇ ਸਿੱਖੀ ਭੇਸ ਵਾਲੇ 10 ਦੇ ਕਰੀਬ ਨੌਜਵਾਨਾਂ ਨੇ ਮੇਰੇ ਅੱਗੇ ਵਾਲੀ ਫਾਰਚੂਨ ਕਾਰ ਅਤੇ ਪਿਛੇ ਵਾਲੀ ਕਾਰ ਨੂੰ ਘੇਰ ਲਿਆ ਅਤੇ ਪਹਿਲੀ ਗੱਡੀ ਵਾਲੇ ਸੇਵਾਦਰਾਂ ਤੋਂ ਮੇਰੇ ਬਾਰੇ ਪੁੱਛਣ ਲੱਗੇ ਪਰ ਉਨਾਂ ਨੇ ਨਹੀ ਦੱਸਿਆ ਅਤੇ 10 ਦੇ ਕਰੀਬ ਹੋਰ ਕੋਹਾੜੀਆਂ ਵਾਲੇ ਸਿੱਖੀ ਭੇਸ ਵਾਲੇ ਨੌਜਵਾਨਾਂ ਨੇ ਮੇਰੀ ਗੱਡੀ ਨੂੰ ਵੀ ਘੇਰ ਲਿਆ। ਹਮਲਾ ਕਰਨਾ ਤੋਂ ਪਹਿਲਾਂ ਹਮਲਾਵਰਾਂ ਨੇ ਸਾਡੀਆਂ ਗੱਡੀਆਂ ਦੇ ਸ਼ੀਸ਼ਿਆਂ ਤੇ ਸਪਰੇਅ ਛਿੜਕ ਦਿੱਤੀ ਤਾਂ ਕੇ ਸਾਨੂੰ ਕੁਝ ਦਿਖਾਈ ਨਾ ਦੇਵੇ ਅਤੇ ਅਸੀ ਗੱਡੀਆਂ ਨਾ ਭਜਾ ਸਕੀਏ। ਇਸ ਤੋਂ ਬਾਅਦ ਇੱਕ ਨੌਜਵਾਨ ਨੇ ਮੇਰੇ ਗੱਡੀ ਦੀ ਟਾਕੀ ਜਬਰੀ ਖੋਲਣ ਦੀ ਕੋਸ਼ਿਸ ਕੀਤੀ ਦੂਸਰੇ ਨੇ ਕੋਹਾੜੀ ਨਾਲ ਸ਼ੀਸ਼ਾ ਤੋੜ ਦਿੱਤਾ। ਸ਼ੀਸ਼ਾ ਤੋੜਨ ਵਾਲੇ ਨੇ ਤਾਂ ਮੈਨੂੰ ਪਛਾਣ ਲਿਆ ਸੀ ਪਰ ਗੋਲੀਆਂ ਚਲਾਉਣ ਵਾਲਾ ਮੇਰੇ ਅਤੇ ਬਾਬਾ ਭੁਪਿੰਦਰ ਸਿੰਘ ਦਾ ਇੱਕੋ ਜਿਹਾ ਪਹਿਰਾਵਾ ਹੋਣ ਕਾਰਨ ਭੁਲੇਖਾ ਖਾ ਗਿਆ ਅਤੇ ਉਸ ਨੇ ਮੇਰੀ ਬਜਾਏ ਬਾਬਾ ਭੁਪਿੰਦਰ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਉਹ ਉਥੇ ਹੀ ਲੁਟਕ ਗਏ। ਇਸ ਤੋਂ ਬਾਅਦ ਅਸੀ ਗੱਡੀਆਂ ਭਜਾ ਲਈਆਂ ਤਾਂ ਉਨਾਂ ਸਾਡੀਆਂ ਗੱਡੀਆਂ ਨੂੰ ਕੋਹਾੜੀਆਂ ਨਾਲ ਸ਼ੀਸ਼ੇ ਤੋੜ ਕੇ ਟਾਇਰਾਂ ਨੂੰ ਵੱਢਣਾ ਸੁਰੂ ਕਰ ਦਿੱਤਾ ਅਤੇ ਗੱਡੀਆਂ ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ। ਉਹ ਹਮਲਾਵਰ ਕਈ ਕਿਲੋਮੀਟਰ ਤੱਕ ਸਾਡੇ ਪਿਛੇ ਦੌੜਦੇ ਰਹੇ ਅਤੇ ਪੁੱਲ ਕੋਲੋਂ ਕੱਟ ਮਾਰ ਕੇ ਦੂਸਰੇ ਪਾਸੇ ਨੂੰ ਮੋੜ ਗਏ ਜਿਥੇ ਸਾਡੀ ਸਿਰਫ ਰਿਮਾਂ ਤੇ ਚੱਲ ਰਹੀ ਕਾਰ ਬੰਦ ਹੋ ਗਈ ਤੇ ਅਸੀ ਭੱਜ ਕੇ ਨੇੜੇ ਬਣ ਰਹੇ ਇੱਕ ਸਕੂਲ ਵਿੱਚ ਵੜ ਗਏ ਅਤੇ ਇਸਦੀ ਜਾਣਕਾਰੀ ਸੰਗਤ ਅਤੇ ਪੁਲਿਸ ਪ੍ਰਸਾਸ਼ਨ ਨੂੰ ਦਿੱਤੀ। ਇਸਤੋਂ ਬਾਅਦ ਵੀ ਉਹ ਹਮਲਾਵਾਰ ਕਾਫੀ ਸਮਾਂ ਤੱਕ ਟਾਰਚਾਂ ਮਾਰ ਕੇ ਸਾਡੀ ਗੱਡੀ ਦੁਆਲੇ ਹੀ ਘੁੰਮਦੇ ਰਹੇ ਅਤੇ ਏਹ ਤਸੱਲੀ ਹੋਣ ਤੇ ਕਿ ਮੈਂ ਮਾਰਿਆ ਗਿਆ ਹਾਂ, ਤੋਂ ਬਾਅਦ ਚਲੇ ਗਏ। ਥੋੜੇ ਸਮੇਂ ਬਾਅਦ ਅਸੀ ਬਾਬਾ ਭੁਪਿੰਦਰ ਸਿੰਘ ਨੂੰ ਡੀ ਐਮ ਸੀ ਲੈ ਕੇ ਗਏ ਜਿਥੇ ਉਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਏਹ ਪੂਰੀ ਯੋਜਨਾ ਨਾਲ ਕੀਤਾ ਗਿਆ ਹਮਲਾ ਸੀ ਜਿਸ ਵਿੱਚ ਹਮਲਾ ਕਰਨ ਵਾਲੇ ਨਕਲੀ ਸਿੱਖੀ ਦੇ ਭੇਸ ਵਿੱਚ ਨਹੀ ਸਨ।

ਇਸਤੋਂ ਇਲਾਵਾ ਉਨਾਂ ਦੁਆਰਾ ਲਗਾਇਆ ਟੈਟ ਅਤੇ ਛਬੀਲ ਵੀ ਉਨਾਂ ਦੀ ਯੋਜਨਾਂ ਨੂੰ ਦਰਸਾਉਂਦੀ ਹੈ। ਉਨ ਏਹ ਵੀ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੇ ਤਿਨ ਟੀਮਾਂ ਬਣਾ ਕੇ ਉਨਾਂ ਤੇ ਮਾਰੂ ਹਮਲਾ ਕੀਤਾ। ਪਹਿਲੀ ਟੀਮ ਨੇ ਕਾਰਾਂ ਘੇਰ ਤੇ ਸਪਰੇਆ ਛਿੜਕੀ, ਦੂਸਰੀ ਟੀਮ ਨੇ ਕੋਹਾੜੀਆਂ ਨਾਲ ਹਮਲਾ ਕਰਕੇ ਸ਼ੀਸ਼ੇ ਤੋੜੇ ਅਤੇ ਤੀਸਰੀ ਟੀਮ ਨੇ ਗੋਲੀਆਂ ਚਲਾਈਆਂ। ਉਨਾਂ ਕਿਹਾ ਕਿ ਜੇਕਰ ਮੇਰੇ ਵਰਗਾ ਪ੍ਰਚਾਰਕ ਜਿਸ ਕੋਲ ਕਈ ਗੱਡੀਆਂ ਦਾ ਕਾਫਲਾ ਹੁੰਦਾ ਹੈ ਸੁਰੱਖਿਅਤ ਨਹੀ ਹੈ ਤਾਂ ਇੱਕਲੇ ਇੱਕਲੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਕਿਵੇਂ ਸੁਰੱਖਿਅਤ ਹੋਣਗੇ। ਉਨਾਂ ਕਿਹਾ ਕਿ ਉਹ ਪਿਛਲੇ 17 ਸਾਲਾਂ ਤੋਂ ਧਰਮ ਦਾ ਪ੍ਰਚਾਰ ਕਰ ਰਹੇ ਹਨ ਪਰ ਜਦੋਂ ਤੋਂ ਉਨਾਂ ਨਕਲੀ ਰਾਜਿਆਂ, ਨਕਲੀ ਬਾਬਿਆਂ ਅਤੇ ਨਕਲੀ ਬ੍ਰਾਹਮਣਾਂ ਨੂੰ ਕਰੜੇ ਹੱਥੀਂ ਲਿਆ ਹੈ ਉਦੋਂ ਤੋਂ ਹੀ ਅਜਿਹਾ ਹੋਣਾ ਸੁਰੂ ਹੋ ਗਿਆ ਹੈ। ਉਨਾਂ ਕਿਹਾ ਕਿ ਜੋ ਮਰਜੀ ਹੋ ਜਾਵੇ ਪਰ ਅਸੀ ਹਲਾਤ ਨਾਲ ਸਮਝੋਤਾ ਨਹੀ ਕਰਨਾ। ਉਨਾਂ ਕਿਹਾ ਕਿ ਮੈਂ ਸਰਸੇ ਵਾਲਿਆਂ, ਨਿਰੰਕਾਰੀਆਂ, ਨੂਰਮਹਿਲੀਆਂ ਬਾਰੇ ਬੋਲਿਆ ਹੈ ਜੇ ਉਹ ਅਜਿਹਾ ਕੁਝ ਕਰਦੇ ਤਾਂ ਉਨਾਂ ਨੂੰ ਕੋਈ ਗਮ ਨਹੀ ਸੀ ਹੋਣਾ ਪਰ ਉਨਾਂ ਤੇ ਹਮਲਾ ਕਰਨ ਵਾਲੇ ਕਿਸੇ ਪੱਖੋਂ ਵੀ ਸਿੱਖੀ ਭੇਸ ਵਿੱਚ ਤਿਆਰ ਕੀਤੇ ਨਹੀ ਸਨ ਲੱਗਦੇ। ਉਨਾਂ ਕਿਹਾ ਕਿ ਭਾਵੇਂ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਉਨਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਸਾਰੇ ਹਮਲਾਵਰ ਕਾਤਲ ਗੱਡੀਆਂ ਸਮੇਤ ਫੜ ਲਏ ਗਏ ਹਨ ਪਰ ਅਸੀ ਮੰਗ ਕਰਦੇ ਹਾਂ ਕਿ ਸਾਰੇ ਹਮਲਾਵਰਾਂ ਤੇ ਇਸ ਸਾਜਿਸ਼ ਦੇ ਘਾੜਿਆਂ ਨੂੰ ਗ੍ਰਿਫਤਾਰ ਕਰਕੇ ਬੇਨਕਾਬ ਕੀਤਾ ਜਾਵੇ। ਉਨਾਂ ਸੰਗਤ ਨੂੰ ਸਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਜੇਕਰ 24 ਘੰਟਿਆਂ ‘ਚ ਮੰਗ ਪੂਰੀ ਨਾ ਹੋਈ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਿਸ ਵਿੱਚੋਂ ਨਿਕਲਣ ਵਾਲੇ ਨਤੀਜਿਆਂ ਦੀ ਉਨਾਂ ਦੀ ਜਿੰਮੇਵਾਰੀ ਨਹੀ ਹੋਵੇਗੀ।

ਇਸ ਮੌਕੇ ਸਰਬੱਤ ਖਾਲਸਾ ‘ਚ ਸੰਗਤ ਵੱਲੋਂ ਥਾਪੇ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਜੱਥੇਦਾਰ ਭਾਈ ਧਿਆਨ ਸਿੰਘ ਮੰਡ, ਜੱਥੇਦਾਰ ਭਾਈ ਮੋਹਕਮ ਸਿੰਘ, ਜੱਥੇਦਾਰ ਭਾਈ ਅਮਰੀਕ ਸਿੰਘ, ਬਾਬਾ ਜਗਮਿੱਥਾ ਜੀ, ਭਾਈ ਪੰਥਪ੍ਰੀਤ ਸਿੰਘ, ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਰਣਜੀਤ ਸਿੰਘ ਢਿੱਲੋਂ, ਐਚ ਐਸ ਫੂਲਕਾ, ਸੰਜੇ ਸਿੰਘ, ਬਾਬਾ ਭਗਤ ਸਿੰਘ, ਬਾਬਾ ਜੋਗਿੰਦਰ ਸਿੰਘ, ਸਤਨਾਮ ਸਿੰਘ ਚੰਦੜ, ਹਰਜਿੰਦਰ ਸਿੰਘ ਮਾਝੀ, ਗੁਰੂ ਗੰ੍ਰਥ ਸਾਹਿਬ ਸਤਿਕਾਰ ਸਭਾ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸੇ, ਸਿੱਖ ਪ੍ਰਚਾਰਕ ਭਾਈ ਹਰਪ੍ਰੀਤ ੰਿਸਘ ਮੱਖੂ, ਜਸਵਿੰਦਰ ਸਿੰਘ ਪੰਜਗਰਾਂਈ, ਭਾਈ ਸੋਹਣ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਭੁਪਿੰਦਰ ਸਿੰਘ ਜਰਗ, ਭਾਈ ਧਰਮਜੀਤ ਸਿੰਘ ਘੁੰਗਰਾਣਾ, ਜਰਨੈਲ ਸਿੰਘ ਵਿਧਾਇਕ ਦਿੱਲੀ, ਹਰਚਰਨ ਸਿੰਘ ਬੋਪਾਰਾਏ, ਅਮਰ ਸਿੰਘ ਬੋਪਾਰਾਏ, ਕਰਮਜੀਤ ਸਿੰਘ ਗਰੇਵਾਲ, ਜਸਵਿੰਦਰ ਸਿੰਘ ਬਲੀਏਵਾਲ, ਸੁਖਵਿੰਦਰ ਸਿੰਘ ਸੁੱਖੀ ਝੱਜ, ਲਾਭ ਸਿੰਘ ਭਾਮੀਆਂ, ਤਰਸੇਮ ਸਿੰਘ ਭਿੰਡਰ, ਬਾਬਾ ਹਰਭਜਨ ਸਿੰਘ, ਬਾਬਾ ਸੁਲੱਖਣ ਸਿੰਘ, ਬਾਬਾ ਪ੍ਰਿਤਪਾਲ ਸਿੰਘ, ਬਾਬਾ ਬਲਦੇਵ ਸਿੰਘ, ਕੁਲਦੀਪ ਸਿੰਘ ਗਿੱਲ, ਗਿਆਨੀ ਸੋਹਣ ਸਿੰਘ, ਬਲਵਿੰਦਰ ਸਿੰਘ ਸੰਧੂ, ਹਰਪ੍ਰੀਤ ਸਿੰਘ ਜਮਾਲਪੁਰ, ਸੁਖਵਿੰਦਰ ਸਿੰਘ ਬੱਲੂ, ਸੁਰਜੀਤ ਸਿੰਘ ਗਰਚਾ, ਕੁਲਵੰਤ ਸਿੰਘ ਸਿੱਧੂਪੁਰ, ਸਰਪੰਚ ਇੰਦਰਜੀਤ ਸਿੰਘ, ਬਲਵੀਰ ਸਿੰਘ ਬੁੱਢੇਵਾਲ, ਸੀਤਲ ਸਿੰਘ, ਬਲਵਿੰਦਰ ਸਿੰਘ ਤਾਜਪੁਰ, ਗੁਰਮੀਤ ਸਿੰਘ ਮੁੰਡੀਆਂ, ਵਿਕਰਮ ਬਾਜਵਾ, ਗੁਰਦੇਵ ਸਿੰਘ ਭੰਗੂ, ਮਨਜੀਤ ਸਿੰਘ ਮਨੇਜਰ, ਬਾਬਾ ਗਗਨਦੀਪ ਸਿੰਘ, ਭਾਈ ਹਰਮੀਤ ਸਿੰਘ, ਭਾਈ ਇਕਬਾਲ ਸਿੰਘ, ਅੰਮ੍ਰਿਤਪਾਲ ਸਿੰਘ ਸਿੱਧੂ, ਹਰਵਿਲਾਸ ਮੰਗਲੀ, ਇੰਦਰਪਾਲ ਸਿੰਘ ਹੁੰਦਲ, ਗੁਰਪ੍ਰੀਤ ਸਿੰਘ ਸਾਹਾਬਾਣਾ, ਰਣਧੀਰ ਸਿੰਘ ਲਾਡੀ, ਸਤਨਾਮ ਸਿੰਘ ਕੈਲੇ, ਜਸਦੀਪ ਸਿੰਘ ਕਾਉਂਕੇ, ਰਾਕੇਸ਼ ਖੋਖਰ, ਸੋਹਣ ਸਿੰਘ ਢੋਲਣ, ਹਰਦੀਪ ਸਿੰਘ ਪਲਾਹਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਹਾਜਰ ਸੀ।

Be the first to comment

Leave a Reply