ਬਾਦਲ ਦਲ ਗੁੰਡਿਆਂ ਦੀ ਪਾਰਟੀ : ਕੇਜਰੀਵਾਲ

ਨਵੀਂ ਦਿੱਲੀ (ਏਜੰਸੀਆਂ) ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਕਾਲੀ ਦਲ ਨੂੰ ਗੁੰਡਿਆਂ ਦੀ ਪਾਰਟੀ ਕਰਾਰ ਦਿੱਤਾ ਹੈ। ਧੂਰੀ ਵਿੱਚ ਅਕਾਲੀ ਆਗੂ ਵੱਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਪੀੜਤ ਪਰਿਵਾਰ ਨਾਲ ਅਫਸੋਸ ਕਰਨ ਲਈ ਪਹੁੰਚੇ ਕੇਜਰੀਵਾਲ ਨੇ ਆਖਿਆ ਕਿ ਅਕਾਲੀ ਦਲ ਸੰਗਠਿਤ ਗੁੰਡਿਆਂ ਦੀ ਤਰਾਂ ਕੰਮ ਕਰ ਰਿਹਾ ਹੈ ਤਾਂ ਜੋ ਲੋਕਾਂ ਨੂੰ ਡਰਾ ਧਮਕਾ ਕੇ ਲੁੱਟ-ਖੁਸੱਟ ਕਰ ਸਕੇ।ਉਨਾਂ ਆਖਿਆ ਕਿ ਪੰਜਾਬ ਵਿੱਚ ਹੁਣ ਅਕਾਲੀ ਦਲ ਹੱਥੋਂ ਮੀਡੀਆ ਕਰਮੀ ਵੀ ਸੁਰਖਿਅਤ ਨਹੀਂ। ਕੇਜਰੀਵਾਲ ਅਨੁਸਾਰ ਮੀਡੀਆ ਨਾਲ ਮਤਭੇਦ ਹੋਣਾ ਵੱਖਰੀ ਗੱਲ ਹੈ ਪਰ ਕਤਲ ਕਰਨਾ ਗੁੰਡਾਗਰਦੀ ਦੀ ਨਿਸ਼ਾਨੀ ਹੈ।

ਉਨਾਂ ਆਖਿਆ ਕਿ ਆਮ ਲੋਕਾਂ, ਧਰਮ ਪ੍ਰਚਾਰਕਾਂ ਤੇ ਪੱਤਰਕਾਰਾਂ ਉਤੇ ਦਿਨ-ਦਿਹਾੜੇ ਹੋਏ ਰਹੇ ਹਮਲੇ ਇਹ ਸਿੱਧ ਕਰਦੇ ਹਨ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਉਨਾਂ ਆਖਿਆ ਕਿ ਅਕਾਲੀ ਦਲ ਦੇ ਰਾਜ ਵਿੱਚ ਗੁੰਡਾ ਰਾਜ ਆ ਚੁੱਕਾ ਹੈ ਤੇ ਇਨਾਂ ਦਾ ਆਗੂ ਖੁਦ ਗੁੰਡਾ ਬਣ ਚੁੱਕ ਹਨ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਤੁਰੰਤ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਦੀ ਬੇਟੀ ਦਾ ਵਿਆਹ ਹੋ ਸਕੇ। ਨਾਲ ਹੀ ਉਨਾਂ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ। ਇਸ ਦੇ ਨਾਲ ਹੀ ਉਨਾਂ ਆਖਿਆ ਕਿ ਜੇਕਰ ਮੌਜੂਦਾ ਸਰਕਾਰ ਅਜਿਹਾ ਕਰੇਗੀ ਤਾਂ ਠੀਕ ਹੈ ਨਹੀਂ ਤਾਂ ਤਿੰਨ ਮਹੀਨੇ ਬਾਅਦ ਉਨਾਂ ਦੀ ਸਰਕਾਰ ਪੀੜਤ ਪਰਿਵਾਰ ਦੀ ਪੂਰੀ ਮਦਦ ਕਰੇਗੀ।

Be the first to comment

Leave a Reply