ਬਾਦਲਾਂ ਦੇ ਪੋਤੜੇ ਫੋਲਣ ਆਇਆ ਹਾਂ : ਸਿੱਧੂ

ਨਵੀਂ ਦਿੱਲੀ (ਏਜੰਸੀਆਂ): ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੀਜੇਪੀ ਦੇ ਸਾਬਕਾ ਸਾਂਸਦ ਨਵਜੋਤ ਸਿੰਘ ਨੇ ਆਖਿਆ ਹੈ ਕਿ ਉਹ ਜਨਮ ਤੋਂ ਹੀ ਕਾਂਗਰਸੀ ਹਨ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਉਨਾਂ ਦੇ ਪਿਤਾ ਕੱਟੜ ਕਾਂਗਰਸੀ ਸਨ। ਇਸ ਲਈ ਉਨਾਂ ਨੇ ਘਰ ਵਾਪਸੀ ਕੀਤੀ ਹੈ। ਨਸ਼ੇ ਦੇ ਮੁੱਦੇ ਉੱਤੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਪੰਜਾਬ ਵਿੱਚ ਨਸ਼ਾ ਸਚਾਈ ਹੈ। ਉਨਾਂ ਆਪਣੇ ਅੰਦਾਜ਼ ਵਿੱਚ ਆਖਿਆ ਕਿ ਭਾਗ ਬਾਬਾ, ਬਾਦਲ ਭਾਗ, ਲੜਾਈ ਆਰ-ਪਾਰ ਦੀ ਹੈ। ਉਨਾਂ ਆਖਿਆ ਕਿ ਅਕਾਲੀ ਦਲ ਸਾਫ਼ ਸੁਥਰਾ ਸੀ, ਪਰ ਹੁਣ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਬਣ ਗਿਆ ਹੈ।ਉਨਾਂ ਆਖਿਆ ਬਾਦਲ ਪਰਿਵਾਰ ਪੰਜਾਬ ਵਿੱਚ ਧੰਦਾ ਕਰ ਰਿਹਾ ਹੈ, ਲੋਕ ਦੁਖੀ ਹਨ ਤੇ ਸੁਖਬੀਰ ਬਾਦਲ ਸੁਖ ਵਿਲਾਸ਼ ਬਣਾ ਰਿਹਾ ਹੈ। ਪ੍ਰੈੱਸ ਕਾਨਫ਼ਰੰਸ ਕਰਦਿਆਂ ਸਿੱਧੂ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਾਰਟੀ ਉਨਾਂ ਨੂੰ ਜਿੱਥੋਂ ਚੋਣ ਲੜਨ ਲਈ ਕਹੇਗੀ ਉਹ ਉੱਥੋਂ ਹੀ ਚੋਣ ਲੜਨਗੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਨਾਲ ਉਨਾਂ ਦੀ ਕੋਈ ਰੰਜਸ਼ ਨਹੀਂ ਪਰ ਭਾਜਪਾ ਨੇ ਗਠਬੰਧਨ ਨੂੰ ਚੁਣਿਆ ਪਰ ਉਨਾਂ ਪੰਜਾਬ ਦੀ ਬਿਹਤਰੀ ਲਈ ਪੰਜਾਬ ਨੂੰ ਚੁਣਿਆ ਹੈ। ਸਿੱਧੂ ਨੇ ਕਿਹਾ ਕਿ ਹਰੀ ਕ੍ਰਾਂਤੀ ਲਈ ਜਾਣਿਆ ਜਾਂਦਾ ਪੰਜਾਬ ਹੁਣ ਚਿੱਟੇ ਲਈ ਜਾਣਿਆ ਜਾਂਦਾ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਦੇ 55 ਪ੍ਰਤੀਸ਼ਤ ਲੋਕ ਨੌਜਵਾਨ ਹਨ। ਉਨਾਂ ਕਿਹਾ ਕਿ ਕੌਮ ਦਾ ਬੀਜ ਨਾਸ ਹੋ ਰਿਹਾ ਹੈ ਇਸ ਨੂੰ ਬਚਾਉਣ ਦੀ ਲੋੜ ਹੈ।

Be the first to comment

Leave a Reply