ਫਾਰੂਖ ਅਬਦੁੱਲਾ ਜੀ ਸੁਧਰ ਜਾਓ, ਨਹੀਂ ਤਾਂ ਭਾਜਪਾ ਸੁਧਾਰ ਦੇਵੇਗੀ : ਗੰਗਾ

ਸਾਂਬਾ— ਸਾਂਬਾ ‘ਚ ਭਾਜਪਾ ਜ਼ਿਲਾ ਕਾਰਜਕਰਨੀ ਦੀ ਬੈਠਕ ‘ਚ ਪਹੁੰਚੇ ਸੂਬੇ ਦੇ ਉਦਯੋਗ ਅਤੇ ਵਪਾਰ ਮੰਤਰੀ ਚੰਦਰ ਪ੍ਰਕਾਸ਼ ਗੰਗਾ ਨੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਪਹਿਲਾਂ ਤਾਂ ਉਨ੍ਹਾਂ ਨੇ ਅੱਤਵਾਦ ਨੂੰ ਬੀਜਿਆ ਹੈ ਫਿਰ ਅੱਤਵਾਦ ਖਾਇਆ ਅਤੇ ਹੁਣ ਅੱਤਵਾਦ ਦੇ ਸਿਰ ‘ਤੇ ਆਪਣੀ ਹਕੁਮਤ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉੱਥੇ ਦੇ ਲੋਕ ਅੱਤਵਾਦ ਨੂੰ ਛੱਡ ਰਹੇ ਹਨ ਅਤੇ ਸਾਡੀ ਫੌਜ ਅੱਤਵਾਦੀਆਂ ਨੂੰ ਕੁੱਤੇ ਦੀ ਮੌਤ ਮਾਰ ਰਹੀ ਹੈ। ਗੰਗਾ ਨੇ ਕਿਹਾ ਹੈ ਕਿ ਇਸ ਸਾਲ ਅੱਤਵਾਦੀਆਂ ਦੇ ਮਰਨ ਦਾ ਅੰਕੜਾ 200 ਪਾਰ ਕਰ ਚੁੱਕਿਆ ਹੈ ਅਤੇ ਕੁਝ ਲੜਕੇ ਅੱਤਵਾਦ ਨੂੰ ਛੱਡ ਕੇ ਸ਼ਾਂਤੀ ਦੀ ਰਾਹ ‘ਤੇ ਚੱਲਣ ਲਈ ਤਿਆਰ ਹੋ ਰਹੇ ਹਨ ਅਤੇ ਇਹ ਸਾਰੇ ਫੌਜ ਕਾਰਨ ਹੀ ਹੋ ਰਿਹਾ ਹੈ।

ਮੰਤਰੀ ਗੰਗਾ ਨੇ ਕਿਹਾ ਹੈ ਕਿ 5-7 ਪ੍ਰਤੀਸ਼ਤ ਲੋਕ ਅਜਿਹੇ ਹਨ ਤਾਂ ਕੰਮਿਊਨਲ ਆਧਾਰ ‘ਤੇ ਚਲਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਅਜੇ ਵੀ ਸਮਾਂ ਹੈ ਸੁਧਰ ਜਾਣ, ਨਹੀਂ ਤਾਂ ਪੂਰੀ ਦੁਨੀਆ ਉਸ ਦਾ ਬੁਰਾ ਹਸ਼ਰ ਦੇਖੇਗੀ, ਕਿਉਂਕਿ ਆਪਣੇ ਸਿਆਸਤ ਰਾਜ ਦੀ ਜਨਤਾ ਦੀਆਂ ਲਾਸ਼ਾਂ ‘ਤੇ ਕੀਤੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕਦੇ ਰਾਮ-ਰਾਮ ਕਰਕੇ ਕਦੇ ਅੱਲ੍ਹਾ-ਅੱਲ੍ਹਾ ਕਰਕੇ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ, ਹੁਣ ਫਾਰੂਖ ਜੀ ਤੁਹਾਡਾ ਸਮਾਂ ਖਤਮ ਹੋ ਗਿਆ ਹੈ। ਨਾਲ ਹੀ ਸਾਬਕਾ ਮੁੱਖ ਮੰਤਰੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ”ਸੁਧਰ ਜਾਓ ਨਹੀਂ ਤਾਂ ਭਾਜਪਾ ਸੁਧਾਰ ਦੇਵੇਗੀ।”

Be the first to comment

Leave a Reply