ਪੀ.ਡੀ.ਪੀ. ਵਿਧਾਇਕ ਨੇ ਕਸ਼ਮਰਿੀ ਖਾੜਕੂ ਨੂੰ ਦੱਸਿਆ ‘ਸ਼ਹੀਦ’

ਸ੍ਰੀਨਗਰ, – ਪੀ.ਡੀ.ਪੀ. ਵਿਧਾਇਕ ਇਜਾਜ਼ ਅਹਿਮਦ ਮੀਰ ਨੇ ਕਸ਼ਮੀਰ ‘ਚ ਖਾੜਕੂਵਾਦ ‘ਤੇ ਬਿਆਨ ਦੇ ਕੇ ਵਿਵਾਦ ਛੇੜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਜੋ ਵਾਰਤਾਕਾਰ ਨਿਯੁਕਤ ਕੀਤਾ ਹੈ , ਉਨ੍ਹਾਂ ਨੂੰ ਵੱਖਵਾਦੀਆਂ ਤੇ ਖਾੜਕੂ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਖਾੜਕੂ ਵੀ ਉਨ੍ਹਾਂ ਦੇ ਸੂਬੇ ਦੇ ਰਹਿਣ ਵਾਲੇ ਹਨ, ਜੋ ਮਰ ਰਹੇ ਹਨ, ਉਹ ਵੀ ਇੱਥੋਂ ਦੇ ਬੱਚੇ ਹਨ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਇਕ ਅਸਫਲਤਾ ਹੈ। ਕਸ਼ਮੀਰੀ ਜੋ ਹਨ ਉਹ ਅੱਤਵਾਦੀ ਨਹੀਂ ਹਨ, ਉਹ ਭਰਾ ਹਨ, ਜੋ ਸੁਰੱਖਿਆ ਬਲ ਮਰ ਰਹੇ ਹਨ, ਉਨ੍ਹਾਂ ਨਾਲ ਵੀ ਹਮਦਰਦੀ ਹੈ, ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੁਖ ਝੇਲਣਾ ਪੈ ਰਿਹਾ ਹੈ। ਉਸੇ ਤਰ੍ਹਾਂ ਖਾੜਕੂਆਂ ਦੇ ਪਰਿਵਾਰਾਂ ਨੂੰ ਵੀ ਦੁੱਖ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ‘ਚ ਜੋ ਕਿਸੇ ਵੀ ਹਾਲਤ ‘ਚ ਮਰਦਾ ਹੈ, ਉਹ ਸ਼ਹੀਦ ਹੈ। ਉਨ੍ਹਾਂ ਦੇ ਇਸ ਬਿਆਨ ਦੀ ਸਿਆਸੀ ਹਲ਼ਕਿਆ ਵਿਚ ਆਲੋਚਨਾ ਕੀਤੀ ਜਾ ਰਹੀ ਹੈ।

Be the first to comment

Leave a Reply