ਪਿਉ-ਪੁੱਤ ਨੇ 19 ਸਾਲਾ ਦਲਿਤ ਲੜਕੀ ਨੂੰ ਲਾਈ ਅੱਗ

ਪ੍ਰਤਾਪਗੜ੍ਹ-ਇੱਥੇ ਲਾਲਗੰਜ ਇਲਾਕੇ ਵਿਚ ਰਹਿੰਦੀ ਇਕ 19 ਸਾਲ ਦੀ ਲੜਕੀ ਨੂੰ ਪਿਉ-ਪੁੱਤ ਦੀ ਜੋੜੀ ਨੇ ਅੱਗ ਲਗਾ ਦਿੱਤੀ। ਪੁਲੀਸ ਨੇ ਦੱਸਿਆ ਕਿ ਕੱਲ੍ਹ ਪਿਉ-ਪੁੱਤ ਨੇ ਅੰਜੂ ਨਾਂ ਦੀ ਲੜਕੀ ਦੇ ਘਰ ਵੜ ਕੇ ਉਸ ‘ਤੇ ਕੈਰੋਸੀਨ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਉਸ ਸਮੇਂ ਲੜਕੀ ਘਰ ਵਿੱਚ ਇਕੱਲੀ ਸੀ।
ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਐੱਫਆਈਆਰ ਦਾਇਰ ਕਰ ਲਈ ਗਈ ਹੈ ਪਰ ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

Be the first to comment

Leave a Reply