ਨਹੀਂ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ

ਚੰਡੀਗੜ (ਮੇਜਰ ਸਿੰਘ) ਪੰਜਾਬ ਦੇ ਮੁੱਖ ਮੰਤਰੀ ਤੇ ਤਾਮਿਲਨਾਢੂ ਦੇ ਗਵਰਨਰ ਰਹੇ ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ ਹੋ ਗਿਆ ਹੈ। ਉਹ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਬਰਨਾਲਾ ਪੀਜੀਆਈ ਚੰਡੀਗੜ ‘ਚ ਇਲਾਜ ਅਧੀਨ ਸਨ, ਜਿੱਥੇ ਉਨਾਂ ਦੀ ਮੌਤ ਹੋਈ ਹੈ। ਬਰਨਾਲਾ ਦਾ ਅੰਤਿਮ ਸੰਸਕਾਰ ਕੱਲ ਬਰਨਾਲਾ ‘ਚ ਕੀਤਾ ਜਾਵੇਗਾ। ਸੁਰਜੀਤ ਸਿੰਘ ਬਰਨਾਲਾ 29 ਸਤੰਬਰ 1985 ਤੋਂ 11 ਮਈ 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਬਰਨਾਲਾ ਨੇ 3 ਨਵੰਬਰ 2004 ਤੋਂ 31 ਅਗਸਤ 2011 ਤੱਕ ਤਾਮਿਲਨਾਢੂ ਦੇ ਗਵਰਨਰ ਵਜੋਂ ਸੇਵਾ ਨਿਭਾਈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਈ ਸੂਬਿਆਂ ਦੇ ਗਵਰਨਰ ਰਹਿ ਚੁੱਕੇ ਸ. ਸੁਰਜੀਤ ਸਿੰਘ ਬਰਨਾਲਾ ਦੀ ਮੌਤ ‘ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਹੈ।

Be the first to comment

Leave a Reply