ਨਕਸਲੀ ਹਮਲੇ ਵਿੱਚ 7 ਸੁਰੱਖਿਆ ਮੁਲਾਜ਼ਮ ਜ਼ਖ਼ਮੀ

ਰਾਂਚੀ/ਲਟੇਹਰ(ਝਾਰਖੰਡ), 16 ਨਵੰਬਰ ਝਾਰਖੰਡ-ਛੱਤੀਸਗੜ੍ਹ ਸਰਹੱਦ ‘ਤੇ ਅੱਜ ਨਕਸਲੀਆਂ ਵੱਲੋਂ ਕੀਤੇ ਕਥਿਤ ਬਾਰੂੰਦੀ ਸੁਰੰਗ ਧਮਾਕੇ ਅਤੇ ਗੋਲੀਬਾਰੀ ਵਿੱਚ 7 ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਝਾਰਖੰਡ ਪੁਲੀਸ ਨੇ ਦਿੱਤੀ । ਇਹ ਘਟਨਾ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਪਿਪਰਾਢਾਬਾ ਨਜ਼ਦੀਕ ਵਾਪਰੀ। ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਰਾਂਚੀ ਲਿਜਾਇਆ ਗਿਆ ਹੈ।

Be the first to comment

Leave a Reply