ਧਾਰਾ-370 ਹਟਾਈ ਤਾਂ ਬੇਕਾਬੂ ਹੋ ਜਾਣਗੇ ਹਾਲਾਤ

ਫਾਰੂਕ ਅਬਦੁੱਲਾ ਨੇ ਕਿਹਾ ਕਿ ਧਾਰਾ 370 ਹਟਾਈ ਤਾਂ ਕਸ਼ਮੀਰ ‘ਚ ਹਾਲਾਤ ਬੇਕਾਬੂ ਹੋ ਸਕਦੇ ਹਨ, ਬੇਸ਼ੱਕ ਅਬਦੁੱਲਾ ਦਾ ਇਹ ਸਟੈਂਡ ਨਵਾਂ ਨਹੀਂ ਪਰ ਇਸ ਵਾਰ ਫਾਰੂਕ ਅਬਦੁੱਲਾ ਦੇ ਨਿਸ਼ਾਨੇ ‘ਤੇ ਸਿਰਫ ਕੇਂਦਰ ਸਰਕਾਰ ਹੀ ਨਹੀ ਬਲਕਿ ਰਾਸ਼ਟਰੀ ਸਵੈ ਸੇਵਕ ਸੰਘ ਵੀ ਹੈ। ਫਾਰੂਕ ਦੇ ਬਿਆਨ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਗਠਬੰਧਨ ਸਰਕਾਰ ਚਲਾ ਕੇ ਭਾਜਪਾ ਲਈ ਮੁਸ਼ਕਿਲ ਹੋ ਗਈ ਹੈ ਕਿ ਉਹ 370 ‘ਤੇ ਆਪਣੀ ਸਥਿਤੀ ਫਿਰ ਸਾਫ ਕਰੇ। ਨੈਸ਼ਨਲ ਕਾਨਫਰੰਸ ਦੇ ਆਗੂ ਨੇ ਰੈਲੀ ‘ਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਫੌਜ ਸਾਡੀ ਮਾਲਕ ਨਹੀਂ ਹੈ, ਫੌਜ ਤੋਂ ਨਾ ਡਰੋ। ਉਨ੍ਹਾਂ ਕਿਹਾ ਕਿ ਸ਼ਾਂਤੀ ਇੱਧਰ ਵੀ ਚਾਹੀਦੀ ਹੈ, ਅਮਨ ਉਧਰ ਵੀ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਇਆ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਸਮੇਂ ਦੀ ਲੋੜ ਹੈ।

Be the first to comment

Leave a Reply