ਧਰਤੀ 600 ਸਾਲਾਂ ‘ਚ ਅੱਗ ਦਾ ਗੋਲਾ ਬਣ ਜਾਵੇਗੀ-ਹਾਕਿੰਗ

ਲੰਡਨ, 9 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਮਨੁੱਖੀ ਜਾਤੀ ਦੀ ਵਧਦੀ ਆਬਾਦੀ ਤੇ ਵੱਡੇ ਪੈਮਾਨੇ ‘ਤੇ ਊਰਜਾ ਖਪਤ ਨਾਲ ਧਰਤੀ 600 ਸਾਲਾਂ ਤੋਂ ਘੱਟ ਸਮਾਂ ਜਾਂ ਸਾਲ 2600 ਤੱਕ ਅੱਗ ਦੇ ਗੋਲੇ ‘ਚ ਬਦਲ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਨਸਲ ਦੀ ਜੇ ਕੁਝ ਹੋਰ ਲੱਖ ਸਾਲਾਂ ਤੱਕ ਹੋਂਦ ਨਿਸ਼ਚਿਤ ਕਰਨੀ ਹੈ ਤਾਂ ਇਨਸਾਨਾਂ ਨੂੰ ਕਿਸੇ ਹੋਰ ਗ੍ਰਹਿ ਵੱਲ ਜਾਣਾ ਹੋਵੇਗਾ, ਜਿੱਥੇ ਅਜੇ ਕੋਈ ਨਹੀਂ ਗਿਆ। ਬੀਜਿੰਗ ‘ਚ ਟੇਂਸੇਂਟ ਡਬਲਯੂ ਈ ਸੰਮੇਲਨ ‘ਚ ਇਕ ਵੀਡੀਓ ਰਾਹੀਂ ਉਨ੍ਹਾਂ ਨੇ ਕਿਹਾ ਕਿ ਮਨੁੱਖੀ ਨਸਲ ਦੀ ਵਧਦੀ ਆਬਾਦੀ ਅਤੇ ਊਰਜਾ ਦੇ ਬੇਹਿਸਾਬ ਇਸਤੇਮਾਲ ਕਾਰਨ ਸਾਡੀ ਦੁਨੀਆ ਇਕ ਅੱਗ ਦੇ ਗੋਲੇ ‘ਚ ਬਦਲਣ ਜਾ ਰਹੀ ਹੈ । ਹਾਕਿੰਗ ਨੇ ਵਿਗਿਆਨੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਰਜੀ ਮੰਡਲ ਦੇ ਬਾਹਰ ਇਕ ਅਜਿਹੇ ਤਾਰੇ ਦੀ ਖੋਜ ਕਰੋ, ਜਿੱਥੇ ਗ੍ਰਹਿਆਂ ਦੀ ਪਰਿਕਰਮਾ ਇਨਸਾਨਾਂ ਦੇ ਰਹਿਣ ਲਾਇਕ ਹੋਵੇ।

Be the first to comment

Leave a Reply