ਦੁਨੀਆਂ ਐਵੇਂ ਨਹੀਂ ਕਹਿੰਦੀ ‘ਸਿੰਘ ਇਜ ਕਿੰਗ‘

 

ਦੋਸਤੋ ਇਹ ਸੱਚੀ ਕਹਾਣੀ ਇੰਜਨੀਅਰ ਜਸਵੰਤ ਸਿੰਘ ਗਿੱਲ ਦੀ ਹੈ । ਜਿਸਨੂੰ ਸਰਕਾਰ ਨੇ ਨਾਗਰਿਕ ਬਹਾਦਰੀ ( ਸਰਵੋਤਮ ਜੀਵਨ ਰਕਸਕ ਪਦਕ ) ਅਵਾਰਡ ਨਾਲ ਸਨਮਾਨਿਤ ਕੀਤਾ ਹੈ । ਯਾਦ ਰਹੇ ਇਸਤੋ ਪਹਿਲਾਂ ਇਹ ਐਵਾਰਡ ਕਿਸੇ ਨੂੰ ਜਿਉਦੇ ਜੀਅ ਨਹੀਂ ਮਿਲਿਆ । ਦੂਸਰੀ ਪ੍ਰਾਪਤੀ ਕਿਉਕਿ ਇਹ ਘਟਨਾ ਪੱਛਮੀ ਬੰਗਾਲ ਨਾਲ ਸਬੰਧਤ ਹੈ ਪੱਛਮੀ ਬੰਗਾਲ ਸਰਕਾਰ ਨੇ ਸੂਬੇ ਦੇ ਸਕੂਲਾੰ ਵਿੱਚ ਇੰਜ ਜਸਵੰਤ ਸਿੰਘ ਗਿੱਲ ਨੂੰ ਸਮਰਪਿਤ ( ਸਾਹਸੀ ਲੋਗ ) ਲੇਖ ਪੜਾਇਆ ਜਾ ਰਿਹਾ ਹੈ । ਗੱਲ 1989 ਦੀ ਹੈ ਜਦੋਂ ਇੰਜ ਗਿੱਲ ਕੋਲਾ ਮਹਿਕਮੇ ( ਕੋਲ ਇੰਡੀਆ ) ਵਿੱਚ ਬੰਗਾਲ ਦੇ ਰਾਣੀਗੰਜ ਸ਼ਹਿਰ ਚ ਬਤੌਰ ਇੰਜਨੀਅਰ ਸਰਵਿਸ ਕਰ ਰਿਹਾ ਸੀ ਕਿ ਅਚਾਨਕ ਰਾਣੀਗੰਜ ਦੀ ਕੋਲ ਖਾਣ ਜੋ ਕਿ 104 ਫੁੱਟ ਡੂੰਗੀ ਸੀ ਤੇ ਜਿਸ ਵਿੱਚ 232 ਖਾਣ ਮਜ਼ਦੂਰ ਕੰਮ ਕਰ ਰਹੇ ਸਨ ਕਿ ਉਸਦੀ ਇੱਕ ਪਰਤ ਚੋਂ ਪਾਣੀ ਰਿਸਣਾ ਸ਼ੁਰੂ ਹੋ ਗਿਆ । ਅਫਰਾ ਤਫਰੀ ਮੱਚਣ ਦੇ ਚੱਲਦੇ 161 ਮਜ਼ਦੂਰ ਕੋਲਾ ਕੱਢਣ ਟ੍ਰਾਲੀਆਂ ਦੇ ਨਾਲ ਤਾਂ ਬਾਹਰ ਆ ਗਏ ਪਰ 71 ਮਜ਼ਦੂਰ ਹੇਠਾਂ ਹੀ ਫਸ ਗਏ ਸਨ ਕਿਉਕਿ ਪਾਣੀ ਵੱਧਣ ਕਾਰਨ ਟ੍ਰਾਲੀ ਖਾਣ ਦੇ ਅੰਦਰ ਨਹੀਂ ਸੀ ਜਾ ਰਹੀ । ਇਸ ਮੌਕੇ ਸਭ ਅਫਸਰ ਹਥਿਆਰ ਸੁੱਟ ਗਏ ਸਨ ਤੇ ਕੁਦਰਤੀ ਕ੍ਰਿਸਮੇ ਤੇ ਨਿਰਭਰ ਹੋ ਗਏ ਸਨ । ਇੰਜਨੀਅਰ ਗਿੱਲ ਇਸ ਖਾਣ ਤੋਂ 25 ਕਿੱਲੋਮੀਟਰ ਦੂਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਚ ਰੁੱਝੇ ਹੋਏ ਸਨ ਉਨਾ ਦੀ ਸਵੇਰ ਸਮੇਂ ਗੁਰਦੁਵਾਰਾ ਸਾਹਿਬ ਚ ਡਿਊਟੀ ਲੱਗਣੀ ਸੀ ਕਿ ਰਾਤ ਨੂੰ ਇਸ ਘਟਨਾ ਦਾ ਸੁਨੇਹਾ ਆ ਗਿਆ । ਸਰਦਾਰ ਗਿੱਲ ਸੁਨੇਹਾ ਮਿਲਦੇ ਸਾਰ ਰਾਣੀਗੰਜ ਪਹੁੰਚ ਗਿਆ ।ਸਾਰਾ ਆਸਾ ਪਾਸਾ ਦੇਖਣ ਬਾਦ ਇੱਕ ਨਵੀਂ ਰਣਨੀਤੀ ਘੜੀ ਗਈ । ਇੱਕ ਕੈਪਸੂਲ ਦੀ ਸ਼ਕਲ ਦੇ ਸਟੀਲ ਦੇ ਢਾੰਚੇ ਰਾਹੀਂ ਫਸੇ ਮਜ਼ਦੂਰ ਕੱਢਣ ਦੀ ਸਕੀਮ ਬਣਾਈ ਗਈ । ਹੁਣ ਮਸਲਾ ਇਹ ਸੀ ਕਿ ਇਸਨੂੰ ਖਾਣ ਦੇ ਅੰਦਰ ਕਿਵੇਂ ਭੇਜਿਆ ਜਾਵੇ । ਫਿਰ ਇੱਕ 22 ਇੰਚ ਚੌੜਾ ਨਵਾਂ ਸੁਰਾਖ਼ ਇੱਕ ਸਾਈਡ ਤੋਂ ਕੀਤਾ ਗਿਆ ਜਿਸਨੂੰ 10 ਘੰਟੇ ਦਾ ਸਮਾ ਲਗਿੱਆ । ਹੁਣ ਰਾਤ ਲੰਘਣ ਤੋਂ ਬਾਦ ਅੱਧਾ ਦਿਨ ਵੀ ਲੰਘ ਗਿਆ ਸੀ ਤੇ ਅੰਦਰ 71 ਬੇਮੁੱਲੀਆਂ ਮਨੁੱਖੀ ਜਾਨਾਂ ਦੀਆਂ ਚੀਕਾਂ ਵੀ ਬੰਦ ਹੁੰਦੀਆਂ ਜਾ ਰਹੀਆਂ ਸਨ । ਉਸ ਕੈਪਸੂਲ ਨੁਮਾ ਢਾੰਚੇ ਨੂੰ 22 ਇੰਚਾਂ ਸੁਰਾਖ਼ ਰਾਹੀਂ ਉਤਾਰਨ ਲਈ ਇੱਕ ਬੰਦੇ ਨੂੰ ਵੀ ਅੰਦਰ ਜਾਣਾ ਪੈਣਾ ਸੀ ਅਤੇ ਇਸਦੇ ਲਈ ਤਿਆਰ ਹੋਇਆ ਖ਼ੁਦ ਇੰਜਨੀਅਰ ਗਿੱਲ । ਮਹਿਕਮੇ ਦੇ ਅਫਸਰਾਂ ਨੇ ਮਨਾ ਕਰ ਦਿੱਤਾ ਕਿ ਗਿੱਲ ਸਾਹਿਬ ਦੀ ਜਗਾਹ ਕੋਈ ਮਜ਼ਦੂਰ ਹੀ ਅੰਦਰ ਜਾਵੇਗਾ ਤਾਂ ਗਿੱਲ ਸਾਹਿਬ ਨੇ ਕਿਹਾ ਕਿ ਇਹ ਪਹਿਲਾਂ ਹੀ ਮਸਾਂ ਜਾਨ ਬਚਾਕੇ ਆਏ ਹਨ ਤੇ ਡਰੇ ਹੋਏ ਹਨ ਅਤੇ ਹੇਠਲੇ ਬੰਦੇ ਵੀ ਪਤਾ ਨਹੀਂ ਹੈਗੇ ਵੀ ਕਿ ਨਹੀਂ । ਇਸ ਕਰਕੇ ਮੈਂ ਹਰ ਹਾਲ ਵਿੱਚ ਹੇਠਾਂ ਜਾਵਾਂਗਾ । ਤੇ ਇੰਨਾਂ ਕਹਿੰਦੇ ਨੇ ਕਾਰਵਾਈ ਸ਼ੁਰੂ ਕਰ ਦਿੱਤੀ । ਜਿੱਥੇ ਇੱਕ ਵੀ ਬੰਦੇ ਦੇ ਬਚਣ ਦੀ ਝਾਕ ਮੁੱਕੀ ਹੋਈ ਸੀ ਲਗਾਤਾਰ 6 ਘੰਟਿਆਂ ਵਿੱਚ ਇੱਕ ਇੱਕ ਕਰਕੇ 65 ਬੰਦੇ ਜਿਉਂਦੇ ਬਾਹਰ ਕੱਢੇ । ਪਰ ਇਹ ਦਸਦਿਆਂ ਇੰਜ: ਗਿੱਲ ਦੀਆਂ ਅੱਖਾਂ ਭਰ ਆਈਆਂ ਸਨ ਕਿਉਂਕਿ ਉਹ 6 ਬੰਦਿਆਂ ਨੂੰ ਬਚਾ ਨਹੀਂ ਸੀ ਸਕਿਆ । ਜਦ ਉਹ ਆਖਰੀ ਗੇੜਾ ਲੈਕੇ ਬਾਹਰ ਆਇਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਜੋ ਸਵੇਰ ਦੇ ਹੀ ਕਾਰਵਾਈ ਲਾਈਵ ਦੇਖ ਰਹੇ ਸਨ ਉਸਨੂੰ ਇੱਕ ਵਾਰ ਪੈਰਾ ਤੋਂ ਲੈਕੇ ਸਿਰ ਤੱਕ ਵੇਖ ਕੇ ਰੱਬ ਦਾ ਫਰਿਸ਼ਤਾ ਕਹਿ ਕਹਿ ਪੁਕਾਰਦੇ ਰਹੇ । ਇੰਜਨੀਅਰ ਜਸਵੰਤ ਸਿੰਘ ਗਿੱਲ ਅੱਜ-ਕੱਲ੍ਹ ਅੰਮ੍ਰਿਤਸਰ ਵਿੱਚ ਰਹਿ ਰਹੇ ਹਨ । ਅਜੈ ਦੇਵਗਨ ਜਲਦੀ ਹੀ ਉਨਾ ਤੇ ਇੱਕ ਫ਼ਿਲਮ ਬਣਾ ਰਹੇ ਹਨ ।

Be the first to comment

Leave a Reply