ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਦਾ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਸਨਮਾਨ?

ਅਨੰਦਪੁਰ ਸਾਹਿਬ (: ਗੁਰਸੇਵਕ ਸਿੰਘ ਧੌਲਾ)ਯਾਦ ਰਹੇ ਕਿ ਜਥੇਦਾਰ ਨੇ ਇਹ ਸਨਮਾਨ 5-9-2017 ਦਿਨ ਮੰਗਲਵਾਰ ਗੁਰਦੁਆਰਾ ਬਾਬਾ ਜੀਵਨ ਸਿੰਘ, ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾੜ੍ਹੀ ਕੱਟੀ ਵਾਲੇ ਸਾਬਕਾ ਪੁਲਸ ਅਧਿਕਾਰੀ ਸਹੋਤਾ ਨੂੰ ਸਿਰੋਪਾ ਦਿੱਤਾ ਹੈ, ਜਿਸ ‘ਤੇ ਆਪਣੇ ਕਾਰਜਕਾਲ ਦੌਰਾਨ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਦੋਸ਼ ਹਨ। ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਸ ਪੁਲਸ ਅਧਿਕਾਰੀ ਦੀ ਉਸ ਵੇਲੇ ਦੁਨੀਆਂ ਭਰ ਵਿੱਚ ਕਿਰਕਰੀ ਹੋਈ ਸੀ ਜਦੋਂ ਗੁਰਦੇਵ ਸਿੰਘ ਸਹੋਤਾ, ਐਸ.ਪੀ. (ਆਪ੍ਰੇਸ਼ਨ) ਮਾਨਸਾ ਤਾਇਨਾਤ ਸੀ। ਇਸ ਦੀ ਪਾਰਟੀ ਨੇ ਪਿੰਡ ਮੰਡੇਰ ਦੇ ਵਾਸੀ ਅਜੈਬ ਸਿੰਘ ਪੁੱਤਰ ਮੋਦਨ ਸਿੰਘ ਨੂੰ ਥਾਣਾ ਬਰੇਟਾ ਪੁਲਿਸ ਵੱਲੋਂ 29 ਜੁਲਾਈ, 1993 ਨੂੰ ਪਿੰਡ ਕਾਹਨਗੜ੍ਹ ਨਜ਼ਦੀਕ ਨਹਿਰ ਦੇ ਪੁਲ ‘ਤੇ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ, ਅਤੇ 5 ਲੱਖ ਦਾ ਇਨਾਮ ਹਾਸਲ ਕਰਕੇ ਤਰੱਕੀਆਂ ਵੀ ਲੈ ਲਈਆਂ ਸਨ। ਜਦ ਕਿ ਪੁਲਸ ਨੇ ਅਜੈਬ ਸਿੰਘ ਦਾ ਪੋਸਟ-ਮਾਰਟਮ ਕਰਵਾ ਕੇ ਸੰਸਕਾਰ ਵੀ ਕਰ ਦਿੱਤਾ ਸੀ ਪਰ ਬਾਅਦ ਵਿਚ ਮਾਰਿਆ ਗਿਆ ਖਾੜਕੂ ਅਜੈਬ ਸਿੰਘ ਮੰਡੇਰ 7 ਵਰਿਆਂ ਬਾਅਦ 20 ਮਈ, 2000 ਨੂੰ ਹਾਈਕੋਰਟ ‘ਚ ਜਿਉਂਦਾ ਜਾਗਦਾ ਹਾਜ਼ਰ ਹੋ ਗਿਆ ਸੀ।ਜਥੇਦਾਰ ਜੀ, ਸਿੱਖ ਸੰਗਤ ਨੂੰ ਦੱਸਣ ਕਿ ਉਹਨਾਂ ਨੂੰ ਸਹੋਤਾ ਦਾ ਸਨਮਾਨ ਕਰਨ ਦੀ ਕੀ ਮਜਬੂਰੀ ਸੀ ?

Be the first to comment

Leave a Reply