ਜੇਤਲੀ ਵੱਲੋਂ ਬਾਬਾ ਬੰਦਾ ਬਹਾਦਰ ਯਾਦਗਾਰੀ ਸਿੱਕਾ ਜਾਰੀ

ਦਿੱਲੀ:-ਕੇਂਦਰੀ ਵਿੱਤ ਤੇ ਸੂਚਨਾ ਪ੍ਰਸਾਰਣ ਮੰਤਰੀ ਅਰੁਣ ਜੇਤਲੀ ਨੇ ਬਾਬਾ ਬੰੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ ਯਾਦਗਾਰੀ ਸਿੱਕਾ ਇੱਥੇ ਕੌਮੀ ਮੀਡੀਆ ਕੇਂਦਰ ਵਿੱਚ ਜਾਰੀ ਕੀਤਾ। ਸ੍ਰੀ ਜੇਤਲੀ ਨੇ ਚਾਂਦੀ ਦਾ ਸਿੱਕਾ ਜਾਰੀ ਕਰਦੇ ਹੋਏ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਦੀ ਹਕੂਮਤ ਨੂੰ ਉਖਾੜਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨਾ ਜ਼ਰੁਰੀ ਹੈ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਲਾਹ ਦਿੱਤੀ ਕਿ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇੱਕ ਡਾਕੂਮੈਂਟਰੀ ਤਿਆਰ ਕਰੇ ਜੋ ਉਨ੍ਹਾਂ ਦੇ ਜੀਵਨ ਅਤੇ ਉਸ ਕਾਲ ਨੂੰ ਬਿਆਨ ਕਰੇ।

Be the first to comment

Leave a Reply