ਜਲਦੀ ਆ ਰਿਹੈ 2 ਹਜਾਰ ਦਾ ਨੋਟ

ਨਵੀਂ ਦਿੱਲੀ, (ਏਜੰਸੀਆਂ) : ਜਲਦੀ ਹੀ ਤੁਹਾਡੇ ਹੱਥਾਂ ‘ਚ 2000 ਰੁਪਏ ਦਾ ਨੋਟ ਆਉਣ ਵਾਲਾ ਹੈ। ਰਿਜ਼ਰਵ ਬੈਂਕ (ਆਰ ਬੀ ਆਈ) 2,000 ਰੁਪਏ ਦਾ ਨਵਾਂ ਕਰੰਸੀ ਨੋਟ ਜਾਰੀ ਕਰਨ ਦੀ ਤਿਆਰੀ ‘ਚ ਹੈ। ਦੂਜੇ ਪਾਸੇ ਕਈ ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਵੱਡੇ ਨੋਟਾਂ ‘ਤੇ ਰੋਕ ਲਾਉਣੀ ਚਾਹੀਦੀ ਹੈ, ਇਸ ਨਾਲ ਕਾਲੇ ਧਨ ‘ਤੇ ਰੋਕ ਲਾਉਣ ‘ਚ ਮਦਦ ਮਿਲੇਗੀ। ਜੇਕਰ ਵੱਡੇ ਨੋਟ ਚਲਾਏ ਜਾਂਦੇ ਹਨ ਤਾਂ ਭ੍ਰਿਸ਼ਟਾਚਾਰ ਵੀ ਵਧੇਗਾ।ਸੂਤਰਾਂ ਮੁਤਾਬਕ 2000 ਰੁਪਏ ਦੇ ਨੋਟਾਂ ਦੀ ਛਪਾਈ ਮੈਸੂਰ ਕਰੰਸੀ ਪ੍ਰਿੰਟਿੰਗ ਪ੍ਰੈਸ ‘ਚ ਸ਼ੁਰੂ ਹੋ ਚੁੱਕੀ ਹੈ।

ਹਾਲਾਂਕਿ, ਨਾ ਤਾਂ ਸਰਕਾਰ ਨੇ ਅਤੇ ਨਾ ਹੀ ਕੇਂਦਰੀ ਬੈਂਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤ ‘ਚ ਕਰੰਸੀ ਨੋਟ ਅਤੇ ਸਿੱਕਿਆਂ ਦੀ ਛਪਾਈ ਅਤੇ ਢਲਾਈ ਸਕਿਓਰਿਟੀ ਪ੍ਰਿੰਟਿੰਗ ਐਂਡ ਮਾਈਨਿੰਗ ਕਾਰਪੋਰੇਸ਼ਨ ਆਫ ਇੰਡੀਆ ਦੀਆਂ 8 ਇਕਾਈਆਂ ‘ਚ ਕੀਤੀ ਜਾਂਦੀ ਹੈ। ਇਹ ਵਿੱਤ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਜਨਤਕ ਕੰਪਨੀ ਹੈ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ 1938 ‘ਚ 10,000 ਰੁਪਏ ਦਾ ਨੋਟ ਛਾਪਿਆ ਸੀ, ਜੋ ਕਿ ਬਾਅਦ ‘ਚ 1946 ‘ਚ ਬੰਦ ਕਰ ਦਿੱਤਾ ਗਿਆ। ਆਰ. ਬੀ. ਆਈ. ਨੇ ਦੁਬਾਰਾ 1954 ‘ਚ 10,000 ਦਾ ਨੋਟ ਛਾਪਣਾ ਸ਼ੁਰੂ ਕੀਤਾ ਅਤੇ ਇਸ ਨੂੰ 1978 ‘ਚ ਦੁਬਾਰਾ ਬੰਦ ਕਰ ਦਿੱਤਾ ਗਿਆ।

Be the first to comment

Leave a Reply