ਚੰਡੀਗੜ੍ਹ ਆ ਰਹੀ ਬੱਸ ਵਿੱਚ ਧਮਾਕਾ

ਕੁਰੂਕਸ਼ੇਤਰ: ਪੀਪਲੀ ਕੋਲ ਸੋਨੀਪਤ ਤੋਂ ਚੰਡੀਗੜ੍ਹ ਆ ਰਹੀ ਸੋਨੀਪਤ ਡਿਪੂ ਦੀ ਬੱਸ ਵਿੱਚ ਧਮਾਕਾ ਹੋਇਆ ਹੈ। ਇਹ ਧਮਾਕਾ ਤਕਰੀਬਨ ਬਾਅਦ ਦੁਪਹਿਰ 2.45 ਮਿੰਟ ‘ਤੇ ਹੋਇਆ। ਧਮਾਕਾ ਉਸ ਵੇਲੇ ਹੋਇਆ ਜਦੋਂ ਬੱਸ ਚੰਡੀਗੜ੍ਹ ਵੱਲ ਮੁੜ ਰਹੀ ਸੀ।ਧਮਾਕਾ ਹੁੰਦਿਆ ਹੀ ਬੱਸ ਡਰਾਈਵਰ ਬੱਸ ਨੂੰ ਨੇੜੇ ਦੇ ਪੁੱਲ ਉੱਤੇ ਲੈ ਗਿਆ। ਇਸ ਘਟਨਾ ਵਿੱਚ ਤਕਰੀਬਨ ਅੱਧਾ ਦਰਜਨ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬੱਸ ਵਿੱਚ ਧਮਾਕੇ ਵਾਲੀ ਥਾਂ ਤੋਂ ਇੱਕ ਪੀਲੇ ਰੰਗ ਦਾ ਲਿਫਾਫਾ ਮਿਲਿਆ ਹੈ। ਇਸ ਲਿਫਾਫੇ ਵਿੱਚ ਇੱਕ ਪੈਂਟ-ਕਮੀਜ਼ ਮਿਲਿਆ ਹੈ।ਮੰਨਿਆ ਜਾ ਰਿਹਾ ਹੈ ਕਿ ਧਮਾਕਾ ਇਸੇ ਲਿਫਾਫੇ ਵਿੱਚੋਂ ਹੋਇਆ ਹੈ। ਧਮਾਕੇ ਵਾਲੀ ਥਾਂ ਤੋਂ ਇੱਕ 12 ਬੋਲਟ ਦੀ ਬੈਟਰੀ ਵੀ ਮਿਲੀ ਹੈ। ਹਾਲੇ ਤੱਕ ਧਮਾਕੇ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ। ਬੰਬ ਸਕੂਐਡ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਣੀਪਤ ਰੇਲਵੇ ਸਟੇਸ਼ਨ ‘ਤੇ ਵੀ ਛੋਟੇ ਧਮਾਕੇ ਹੋ ਚੁੱਕੇ ਹਨ।

Be the first to comment

Leave a Reply