ਗੌਰੀ ਲੰਕੇਸ਼ ਕਾਂਡ: ਸੋਸ਼ਲ ਮੀਡੀਆ ‘ਤੇ ਮਾੜੀ ਭਾਸ਼ਾ ਵਰਤਣ ਦੀ ਨੁਕਤਾਚੀਨੀ

ਨਵੀਂ ਦਿੱਲੀ – ਕੱਟੜਪੰਥੀਆਂ ਦੀ ਗੋਲੀ ਦਾ ਸ਼ਿਕਾਰ ਹੋਈ ਪੱਤਰਕਾਰ ਬੀਬੀ ਗੌਰੀ ਲੰਕੇਸ਼ ਖ਼ਿਲਾਫ਼ ਸੋਸ਼ਲ ਮੀਡੀਆ ਉਤੇ ਚਲਾਈ ਗਈ ਦਹਿਸ਼ਤੀ ਮੁਹਿੰਮ ਨੂੰ ਦੇਸ਼ ਦੇ ਮੋਹਰੀ ਪੱਤਰਕਾਰਾਂ ਨੇ ਖ਼ਤਰਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਉਤੇ ਅਜਿਹੇ ਖੁੱਲ੍ਹੇ ਵਿਚਾਰਾਂ ਵਾਲੇ ਪੱਤਰਕਾਰਾਂ ਨੂੰ ਕਿਹੋ ਜਿਹੇ ‘ਖ਼ਤਰਨਾਕ ਮਾਹੌਲ’ ਦਾ ਸਾਹਮਣਾ ਕਰਨਾ ਪੈਂਦਾ ਹੈ। ਹਿੰਦੂਤਵੀ ਸਿਆਸਤ ਦਾ ਖੁੱਲ੍ਹ ਕੇ ਵਿਰੋਧ ਕਰਨ ਵਾਲੀ 55 ਸਾਲਾ ਪੱਤਰਕਾਰ ਤੇ ਸਮਾਜਿਕ ਕਾਰਕੁਨ ਬੀਬੀ ਲੰਕੇਸ਼ ਦੇ ਕਤਲ ਉਤੇ ਦੁੱਖ ਜ਼ਾਹਰ ਕਰਦਿਆਂ ਵੱਡੀ ਗਿਣਤੀ ਪੱਤਰਕਾਰਾਂ ਤੇ ਕਾਰਕੁਨਾਂ ਨੇ ਕਿਹਾ ਕਿ ਵੱਖਰੇ ਵਿਚਾਰ ਰੱਖਣ ਵਾਲਿਆਂ ਖ਼ਿਲਾਫ਼ ਫੇਸਬੁੱਕ ਅਤੇ ਟਵਿੱਟਰ ਉਤੇ ‘ਗਾਲੀ-ਗਲੋਚ ਵਾਲੀ ਭਾਸ਼ਾ ਵਰਤਣ ਵਾਲੇ ਭਾੜੇ ਦੇ ਲੋਕਾਂ’ ਵੱਲੋਂ ਬਹੁਤ ਹੀ ‘ਦਹਿਸ਼ਤ ਵਾਲਾ ਮਾਹੌਲ’ ਸਿਰਜਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਆਵਾਜ਼ ਬੰਦ ਕੀਤੀ ਜਾ ਸਕੇ।

ਸੀਨੀਅਰ ਟੀਵੀ ਪੱਤਰਕਾਰ ਰਵੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਤੋਂ ਬੀਬੀ ਲੰਕੇਸ਼ ਦੇ ਬੁਜ਼ਦਿਲਾਨਾ ਕਤਲ ਦੀ ਖ਼ਬਰ ਮਿਲੀ ਹੈ, ਉਨ੍ਹਾਂ ਨੂੰ ਆਪਣਾ-ਆਪ ਇਕ ‘ਜ਼ਿੰਦਾ ਲਾਸ਼’ ਵਰਗਾ ਜਾਪ ਰਿਹਾ ਹੈ।

Be the first to comment

Leave a Reply