ਕਲਯੁਗ:ਸਾਢੇ ਚਾਰ ਦੇ ਬੱਚੇ ‘ਤੇ ਰੇਪ ਕੇਸ, ਚਾਰ ਦੀ ਬੱਚੀ ਵੱਲੋਂ ਇਲਜ਼ਾਮ

ਨਵੀਂ ਦਿੱਲੀ: ਪੁਲਿਸ ਨੇ ਸਾਢੇ ਚਾਰ ਸਾਲ ਦੇ ਇੱਕ ਬੱਚੇ ‘ਤੇ ਬਲਾਤਕਾਰ ਦੀ ਐਫ.ਆਈ.ਆਰ. ਦਰਜ ਕੀਤੀ ਹੈ। ਬੱਚੇ ਨੂੰ ਰੇਪ ਦਾ ਮੁਲਜ਼ਮ ਦੱਸਿਆ ਗਿਆ ਹੈ। ਦਵਾਰਕਾ ਦੇ ਇੱਕ ਵੱਡੇ ਸਕੂਲ ‘ਚ ਪੜ੍ਹਣ ਵਾਲੇ ਬੱਚੇ ‘ਤੇ ਇਹ ਇਲਜ਼ਾਮ ਉਸ ਦੀ ਕਲਾਸ ਦੀ ਸਾਥਣ ਨੇ ਲਾਏ ਹਨ। ਪਰਿਵਾਰ ਦੀ ਸ਼ਿਕਾਇਤ ‘ਤੇ ਦਵਾਰਕਾ ਸਾਉਥ ਪੁਲਿਸ ਨੇ ਇਸ ‘ਤੇ ਐਕਸ਼ਨ ਲੈਂਦਿਆਂ ਦੁਸ਼ਕਰਮ ਅਤੇ ਪਾਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਬੱਚੀ ਦੀ ਕਾਊਂਸਲਿੰਗ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਦਵਾਰਕਾ ਦੇ ਇਕ ਨਿੱਜੀ ਸਕੂਲ ‘ਚ ਪੜ੍ਹਣ ਵਾਲੀ ਚਾਰ ਸਾਲ ਦੀ ਬੱਚੀ ਜਦ 10 ਨਵੰਬਰ ਨੂੰ ਛੁੱਟੀ ਤੋਂ ਬਾਅਦ ਘਰ ਪੁੱਜੀ ਤਾਂ ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਪ੍ਰਾਈਵੇਟ ਪਾਰਟ ‘ਚ ਦਰਦ ਹੋ ਰਹੀ ਹੈ। ਮਾਂ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਅਗਲੇ ਦਿਨ ਰਾਤ ਨੂੰ ਬੱਚੀ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ।ਮਾਂ ਵਲੋਂ ਪੁੱਛੇ ਜਾਣ ‘ਤੇ ਉਸ ਨੇ ਪੂਰੀ ਘਟਨਾ ਬਾਰੇ ਦੱਸਿਆ। ਉਸ ਨੇ ਮਾਂ ਨੂੰ ਦੱਸਿਆ ਕਿ ਨਾਲ ਪੜ੍ਹਣ ਵਾਲੇ ਇੱਕ ਬੱਚੇ ਨੇ ਉਸ ਨਾਲ ਗ਼ਲਤ ਹਰਕਤ ਕੀਤੀ ਹੈ। ਇਹ ਸੁਣਨ ਤੋਂ ਬਾਅਦ ਮਾਂ ਦੇ ਹੋਸ਼ ਉੱਡ ਗਏ।ਉਹ ਉਸ ਨੂੰ ਡਾਕਟਰ ਕੋਲ ਲੈ ਗਈ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਨਿੱਜੀ ਅੰਗਾਂ ਨਾਲ ਛੇੜਛਾੜ ਕੀਤੀ ਗਈ ਹੈ। ਅਗਲੇ ਦਿਨ ਮਾਂ ਨੇ ਸਕੂਲ ਜਾ ਕੇ ਦੱਸਿਆ ਤਾਂ ਪ੍ਰਿੰਸੀਪਲ ਨੇ ਧਿਆਨ ਨਾ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।

Be the first to comment

Leave a Reply